Government College, Amargarh

ਸਰਕਾਰੀ ਕਾਲਜ

Amargarh Affiliated to: Punjabi University, Patiala
E-mail: gcamargarh13@gmail.com
Tel: 01675-295596, Fax: .

GC Amargarh
  • Apply Online
  • Applicant List
    • Incomplete Applications
    • Invalid Applications
    • Rank List
  • Counselling Schedule
  • ਪੰਜਾਬੀ
    • ਪੰਜਾਬੀ
    • English
  • Login
  • Home
  • Academic
    • Download Prospectus
    • Staff Details
      • Teaching Staff
      • Non-Teaching Staff
    • Courses
    • HEIS
    • Administrative Committees
    • Academic Calendar
    • List of Holidays
    • List of Fake Universities
  • Admission Schedule
  • Teacher Section
    • Roll Nos by Class
    • Subject wise Students
    • Section wise Students
  • Student Section
    • View Details
    • Apply for Bus Pass
  • Downloads
Quick Actions
Apply Now
Login
Notices

ਨੋਟਿਸ ਮਿਤੀ 5/02/2024 ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.), ਸਰਕਾਰੀ ਕਾਲਜ, ਅਮਰਗੜ੍ਹ ਵੱਲੋਂ Mathematics ਦੀ 01ਅਸਾਮੀ ਦੀ ਬਤੌਰ ਰਿਸੋਰਸ ਪਰਸਨ ਦੀ ਵਾਕ ਇਨ ਇੰਟਰਵਿਊ ਕਾਲਜ ਵਿਖੇ ਮਿਤੀ 7.02.2024 ਨੂੰ ਸਵੇਰੇ 10 ਵਜੇ ਰੱਖੀ ਗਈ ਹੈ। ਆਸਾਮੀ ਲਈ ਵਿੱਦਿਅਕ ਯੋਗਤਾ ਯੂ.ਜੀ.ਸੀ./ਪੰਜਾਬੀ ਯੂਨਵਰਸਿਟੀ/ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ। ਉਮੀਦਵਾਰ ਨੂੰ ਕਾਲਜ HEIS ਨਿਯਮਾਂ/ਲੈਕਚਰ ਬੇਸਡ ਅਦਾਇਗੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣਾ ਬਾਇਓ ਡਾਟਾ ਅਤੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਲੋੜ ਅਨੁਸਾਰ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਇੰਟਰਵਿਊ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।





ਨੋਟਿਸ ਮਿਤੀ 25/07/2023 ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.), ਸਰਕਾਰੀ ਕਾਲਜ, ਅਮਰਗੜ੍ਹ ਵੱਲੋਂ ਕੰਪਿਊਟਰ ਸਾਇੰਸ ਦੀਆਂ 02 ਅਸਾਮੀਆਂ ਦੀ ਬਤੌਰ ਰਿਸੋਰਸ ਪਰਸਨ ਦੀ ਵਾਕ ਇਨ ਇੰਟਰਵਿਊ ਕਾਲਜ ਵਿਖੇ ਮਿਤੀ 02.08.2023 ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਆਸਾਮੀਆਂ ਲਈ ਵਿੱਦਿਅਕ ਯੋਗਤਾ ਯੂ.ਜੀ.ਸੀ./ਪੰਜਾਬੀ ਯੂਨਵਰਸਿਟੀ/ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ। ਉਮੀਦਵਾਰ ਨੂੰ ਕਾਲਜ HEIS ਨਿਯਮਾਂ/ਲੈਕਚਰ ਬੇਸਡ ਅਦਾਇਗੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣਾ ਬਾਇਓ ਡਾਟਾ ਅਤੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਲੋੜ ਅਨੁਸਾਰ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਇੰਟਰਵਿਊ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

ਨੋਟਿਸ ਮਿਤੀ 25/06/2023 ਸਮੂਹ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 25/06/2023, ਕਾਲਜ ਵਿੱਚ ਬੀ.ਏ. ਅਤੇ ਬੀ.ਕਾਮ , ਬੀ.ਸੀ.ਏ ਭਾਗ ਪਹਿਲਾ ਵਿੱਚ ਦਾਖ਼ਲਾ ਲੈਣ ਲਈ, ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ admission.punjab.gov.in ਤੇ ਅਪਲਾਈ ਕਰਨ ਦੀ ਆਖ਼ਰੀ ਮਿਤੀ ਹੈ। ਵਿਦਿਆਰਥੀ ਇਸ ਸੂਚਨਾ ਨੂੰ ਆਪਣੇ ਆਸ ਪੜੋਸ ਵਿੱਚ ਸਾਂਝੀ ਕਰਨ, ਤਾਂ ਜੋ ਚਾਹਵਾਨ ਵਿਦਿਆਰਥੀ ਇਸਦਾ ਭਰਪੂਰ ਲਾਹਾ ਲੈ ਸਕਣ।*

(ਨੋਟਿਸ ਮਿਤੀ 11/05/2023) ਅਨੁਸੁਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀਆਂ ਨੇ ਦਾਖਲੇ ਸਮੇ ਫੀਸ ਵਿੱਚ ਰਿਆਇਤ ਪ੍ਰਾਪਤ ਕੀਤੀ ਸੀ ਅਤੇ ਡਾ. ਬੀ. ਆਰ ਅੰਬੇਦਕਰ ਸਕਾਲਰਸਿਪ ਅਪਲਾਈ ਨਹੀ ਕੀਤੀ । ਸੋ ਇਹਨਾ ਵਿਦਿਆਰਥੀਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੈਸਟਰ ਪ੍ਰੀਖਿਆ ਸੁਰੂ ਹੋਣ ਤੋਂ ਪਹਿਲਾ ਆਪਣੀ ਬਣਦੀ ਫੀਸ ਕਾਲਜ ਪੋਰਟਲ ਉਪਰ ਭਰ ਦੇਣ। ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ। ਜੋ ਵਿਦਿਆਰਥੀ ਫੀਸ ਨਹੀ ਭਰਨਗੇ ਉਹਨਾਂ ਉਪਰ ਨਿਯਮਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।


(ਨੋਟਿਸ ਮਿਤੀ 21/04/2023) ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 24.04.23 ਤੋਂ ਸਾਰੀਆਂ ਕਲਾਸਾਂ ਦੇ MST II ਲਏ ਜਾ ਰਹੇ ਹਨ,ਇਸ ਸਬੰਧੀ ਡੇਟ ਸੀਟ ਜਾਰੀ ਕੀਤੀ ਜਾ ਚੁੱਕੀ ਹੈ। ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਹਰੇਕ ਵਿਦਿਆਰਥੀ ਲਈ ਇਹ MST II ਦੇਣੇ ਲਾਜਮੀ ਹਨ ਅਤੇ ਉਹਨਾਂ ਵਿੱਚੋਂ ਪਾਸ ਹੋਣਾ ਵੀ ਲਾਜਮੀ ਹੈ,ਜੇਕਰ ਕੋਈ ਵਿਦਿਆਰਥੀ ਯੂਨੀਵਰਸਿਟੀ ਦੀਆਂ ਇਹ ਸ਼ਰਤਾਂ /ਕੰਡੀਸ਼ਨਾਂ ਪੂਰੀਆਂ ਨਹੀਂ ਕਰਦਾ ਤਾਂ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀ ਨੂੰ ਫਾਇਨਲ ਪ੍ਰੀਖਿਆਵਾਂ ਲਈ ਅਯੋਗ ਮੰਨਦੇ ਹੋਏ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ।ਇਸ ਸਬੰਧੀ ਵਿਦਿਆਰਥੀ ਖੁਦ ਜਿੰਮੇਵਾਰ ਹੋਵੇਗਾ ।

(ਨੋਟਿਸ ਮਿਤੀ 20/03/2023) ਸਮੂਹ ਵਿਦਿਆਰਥੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Scheme for carear Counseling in Govt. College of Punjab ਅਧੀਨ ਮਿਤੀ 24/03/2023 ਨੂੰ ਕਾਲਜ ਦੇ ਵਿਦਿਆਰਥੀਆਦਾ ਇੰਡਸਟਰੀਅਲ ਟੂਰ (ਵੇਰਕਾ ਮਿਲਕ ਪਲਾਟ, ਸੰਗਰੂਰ) ਸੰਗਰੂਰ ਵਿਖੇ ਜਾਣਾ ਹੈ।ਜਿਹੜੇ ਵਿਦਿਆਰਥੀ ਇਸ ਟੁਰ ਤੇ ਜਾਣ ਦੇ ਚਾਹਵਾਨ ਹਨ, ਉਹ ਮਿਤੀ 22/03/2023 ਤੱਕ ਆਪਣੇ ਨਾਮ ਅਤੇ NOC ਕਾਲਜ ਵਿੱਚ ਹਰਜੋਇਲ ਸਿੰਘ ਕੋਲ ਜਮ੍ਹਾਂ ਕਰਵਾ ਦੇਣ।ਬਿਨਾ ਮਾਪਿਆ ਦੀ ਸਹਿਮਤੀ ਤੋਂ ਵਿਦਿਆਰਥੀਆਂ ਨੂੰ ਟੂਰ ਤੇ ਜਾਣ ਦੀ ਆਗਿਆ ਨਹੀਂ ਹੋਵੇਗੀ।

(ਨੋਟਿਸ ਮਿਤੀ 09/03/2023)ਸਰਕਾਰੀ ਕਾਲਜ, ਅਮਰਗੜ੍ਹ ਦੇ ਸਮੂਹ ਵਿਦਿਆਰਥੀਆ ਨੂੰ ਸੂਚਿਤ ਕੀਤੀ ਜਾਂਦਾ ਹੈ ਕਿ ਸਾਰੇ ਵਿਦਿਆਰਥੀ ਮਿਤੀ 11/03/2023 ਤੱਕ ਹਰ ਹਾਲਤ ਵਿੱਚ ਆਪਣੇ ਬੈਂਕ ਅਕਾਊਂਟ ਪਾਸ-ਬੁੱਕ ਦੀ ਫ਼ੋਟੋ ਕਾਪੀ ਜਿਸ ਵਿੱਚ IFSC ਕੋਡ ਹੋਵੇ, ਅਧਾਰ ਕਾਰਡ ਦੀ ਕਾਪੀ ਅਤੇ ਪੰਜਾਬ ਵਾਸੀ ਸਰਟੀਫਿਕੇਟ ਦੀ ਕਾਪੀ ਆਪਣੇ ਟਿਊਟਰ ਸਾਹਿਬਾਨ ਨੂੰ ਜਮ੍ਹਾ ਕਰਵਾਉਣੀ ਯਕੀਨੀ ਬੰਨ੍ਹਾਉਣਗੇ


(ਨੋਟਿਸ ਮਿਤੀ 23/02/2023) ਯੂਨੀਵਰਸਿਟੀ ਗ੍ਰਾਂਟ ਕ ਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਾਲ 2021 ਤੋਂ ਬਾਅਦ ਦਾਖਲ ਹੋਏ ਵਿਦਿਆਰਥੀਆਂ ਦਾ ABC (Acdemic Bank of Credits) Account ਹੋਣਾ ਲਾਜ਼ਮੀ ਹੈ। ਇਸ ਸੰਬੰਧ ਵਿੱਚ ਸਮੂਹ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅੱਜ ਮਿਤੀ 23/02/2023 ਤੱਕ ਹਰ ਹਾਲਤ ਵਿੱਚ ਆਪਣਾ ਅਕਾਊਂਟ ਓਪਨ ਕਰ ਲੈਣ। ਅਕਾਊਂਟ ਓਪਨ ਕਰਵਾਉਣ ਸੰਬੰਧੀ ਅਗਰ ਕਿਸੇ ਵੀ ਤਰਾ ਦੀ ਕੋਈ ਵੀ ਲੋੜੀਂਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਕਾਲਜ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।


(ਨੋਟਿਸ ਮਿਤੀ 20/02/2023)ਕਾਲਜ ਦੇ ਸਮੂਹ ਵਿਦਿਆਰਥੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 21 ਫਰਵਰੀ 2023 ਨੂੰ ਕਾਲਜ ਵਿੱਚ ਅਥਲੈਟਿਕ ਮੀਟ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸਾਰੇ ਵਿਦਿਆਰਥੀਆ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕੱਲ੍ਹ ਮਿਤੀ 21/02/2023 ਨੂੰ ਸਵੇਰੇ 8:30 ਵਜੇ ਕਾਲਜ ਪਹੁੰਚਣਾ ਯਕੀਨੀ ਬਣਾਇਆ ਜਾਵੇ।

(ਨੋਟਿਸ ਮਿਤੀ 08/02/2023) ਕਾਲਜ ਦੇ ਬੀ.ਸੀ.ਏ ਭਾਗ ਪਹਿਲਾ,ਦੂਜਾ ਅਤੇ ਤੀਜਾ ਦੇ ਹੇਠ ਲਿਖੇ ਰੋਲ-ਨੰਬਰ ਅਨੁਸਾਰ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਬਕਾਇਆਂ ਰਹਿੰਦੀ ਫ਼ੀਸ ਮਿਤੀ 10/02/2023ਤੱਕ ਹਰ ਹਾਲਤ ਵਿੱਚ ਕਾਲਜ ਪੋਰਟਲ (https://online.gcamargarh.com/) ਤੇ ਭਰ ਦੇਣ। ਫ਼ੀਸ ਭਰਨ ਉਪਰੰਤ ਫ਼ੀਸ ਦੀ ਸਲਿਪ ਕਾਲਜ ਦਫ਼ਤਰ ਵਿੱਚ ਜਮਾ ਕਰਵਾਉਣੀ ਯਕੀਨੀ ਬਣਾਈ ਜਾਵੇ।

ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

Sr

Admission Class

Roll No

Applicant ID

1

BCA Sem-I

220801

220300002309

2

BCA Sem-I

220803

220300002382

3

BCA Sem-I

220805

220300002308

4

BCA Sem-I

220806

220300002365

5

BCA Sem-I

220808

220300002335

6

BCA Sem-I

220812

220300002486

7

BCA Sem-I

220814

220300002472

8

BCA Sem-III

220905

210300002126

9

BCA Sem-V

221002

200300001898

10

BCA Sem-V

221003

200300001913

11

BCA Sem-V

221004

200300001928

12

BCA Sem-V

221007

200300002095


(ਨੋਟਿਸ ਮਿਤੀ 25/01/2023) ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 26/01/2023 ਨੂੰ ਕਾਲਜ ਵਿੱਚ ਗਣਤੰਤਰ ਦਿਵਸ ਮਨਾਇਆ ਜਾਣਾ ਹੈ।ਇਸ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀ ਸਵੇਰੇ 8:30 ਵਜੇ ਕਾਲਜ ਗਰਾਊਂਡ ਵਿਚ ਪਹੁੰਚਣਾ ਯਕੀਨੀ ਬਣਾਉਣ।

ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।


(ਨੋਟਿਸ ਮਿਤੀ 24/01/2023) ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਮੁੱਖ ਚੋਣ ਅਫ਼ਸਰ,ਪੰਜਾਬ, ਅਤੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀਆ ਹਦਾਇਤਾਂ ਅਨੁਸਾਰ 25 ਜਨਵਰੀ 2023 ਨੂੰ ਰਾਸ਼ਟਰੀ ਵੋਟਰ ਦਿਵਸ ਮਨਾਉਣ ਲੋਈ ਕਮਰਾ ਨੰਬਰ 14 ਵਿਖੇ ਸਮਾ ਦੁਪਹਿਰ 12 ਵਜੇ ਪਹੁੰਚਣਾ ਯਕੀਨੀ ਬਣਾਇਆ ਜਾਵੇ

ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।


(ਨੋਟਿਸ ਮਿਤੀ 24/01/2023)ਭਾਰਤ ਸਰਕਾਰ, ਸਿੱਖਿਆ ਮੰਤਰਾਲੇ ਵੱਲੋਂ Girls Child Day ਦੇ ਮੌਕੇ ਤੇ ਮਿਤੀ 24-1-2023 ਨੂੰ Virtual mode ਰਾਹੀ ਲੜਕੀਆਂ ਨੂੰ Self Deference Training ਦਿੱਤੀ ਜਾ ਰਹੀ ਹੈ। ਇਸ ਸਬੰਧੀ ਯੂਟਿਊਬ ਦਾ ਲਿੰਕ ਵੀ ਨਾਲ ਦਿੱਤਾ ਗਿਆ ਹੈ ਅਤੇ ਇਹ ਪ੍ਰੋਗਰਾਮ ਮਿਤੀ 24-1-2023 ਨੂੰ ਅੱਜ ਸ਼ਾਮ 4 ਵਜੇ ਤੋਂ ਲੈ ਕੇ 5 ਵਜੇ ਤੱਕ ਆਨਲਾਇਨ ਮੋਡ ਰਾਹੀ ਮਨਾਇਆ ਜਾਵੇਗਾ। ਸਮੂਹ ਵਿਦਿਆਰਥਣਾਂ ਇਹ ਪ੍ਰੋਗਰਾਮ ਦੇਖਣਾ ਯਕੀਨੀ ਬਣਾਉਣ ਅਤੇ ਯੂ ਟਿਊਬ ਦੇਖਦੇ ਦੀ ਫ਼ੋਟੋ ਖਿੱਚ ਕੇ ਭੇਜਣਾ ਯਕੀਨੀ ਬਣਾਉਣ।

ਯੂ-ਟਿਊਬ ਲਿੰਕ:- https://www.youtube.com/watch?v=2Z9WM8OcPOM


(ਨੋਟਿਸ ਮਿਤੀ 21/01/2023)ਕਾਲਜ ਦੇ ਸਮੂਹ ਵਿਦਿਆਰਥੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਚੇਰੀ ਸਿੱਖਿਆ ਵਿਭਾਗ,ਪੰਜਾਬ ਦੀਆ ਹਦਾਇਤਾਂ ਅਨੁਸਾਰ 25 ਜਨਵਰੀ 2023 ਨੂੰ ਰਾਸ਼ਟਰੀ ਵੋਟਰ ਦਿਵਸ ਮਨਾਉਣ ਸੰਬੰਧੀ ਸਲੋਗਨ ਰਾਈਟਿੰਗ ਅਤੇ ਪੋਸਟ ਮੇਕਿੰਗ ਮੁਕਾਬਲੇ ਕਾਲਜ ਵਿੱਚ ਕਰਵਾਏ ਜਾਣੇ ਹਨ।ਇਹ ਪੋਸਟਰ ਵਿਦਿਆਰਥੀ ਬਣਾ ਕੇ ਮਿਤੀ 24/01/2023 ਨੂੰ ਹਰ ਹਾਲਤ ਵਿੱਚ ਪ੍ਰੋ. ਨਜ਼ਮਾਂ ਪ੍ਰਵੀਨ ਕੋਲ ਜਮਾ ਕਰਵਾਉਣਾ ਯਕੀਨੀ ਬਣਾਉਣ ਅਤੇ ਮਿਤੀ 25/01/2023 ਨੂੰ ਸਵੇਰੇ 10 ਵਜੇ Essay Writing ਮੁਕਾਬਲੇ ਵਿੱਚ ਭਾਗ ਲੈਣ ਲਈ ਮਿਤੀ 23/01/2023 ਨੂੰ ਪ੍ਰੋ. ਬਲਜੀਤ ਕੌਰ ਨਾਮ ਸੰਪਰਕ ਕਰਨ। ਇਸ ਵਰ੍ਹੇ ਦਾ ਰਾਸ਼ਟਰੀ ਵੋਟਰ ਦਿਵਸ ਦਾ Theme "Nothing like Voting, I Vote for Sure" ਹੈ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਜੇਤੂ ਰਹਿਣ ਵਾਲੇ ਵਿਦਿਆਰਥੀਆ ਨੂੰ ਵੋਟਰ ਦਿਵਸ ਮੌਕੇ ਕਾਲਜ ਵਿੱਚ ਸਨਮਾਨਿਤ ਕੀਤਾ ਜਾਵੇਗਾ।


(ਨੋਟਿਸ ਮਿਤੀ 19/01/2023)ਸਰਕਾਰੀ ਕਾਲਜ, ਅਮਰਗੜ੍ਹ ਦੇ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਮਈ 2023 ਦੀ ਪ੍ਰੀਖਿਆ ਫੀਸ ਅਤੇ ਰਹਿੰਦੀ ਬਕਾਇਆ ਫੀਸ ( ਜੇਕਰ ਕੋਈ ਰਹਿੰਦੀ ਹੈ)ਦਫਤਰ ਵਿੱਚ ਮਿਤੀ: 20-01-2023 ਤੱਕ ਹਰ ਹਾਲਤ ਵਿੱਚ ਜਮ੍ਹਾ ਕਰਵਾ ਦੇਣ । ਵਿਦਿਆਰਥੀ ਆਪਣੀ ਪਹਿਲੀ ਫੀਸ ਸਲਿੱਪ ਨਾਲ ਲੈ ਕੇ ਆਉਣ।ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 15/12/2022)ਮਾਨਯੋਗ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਦੀਆਂ ਹਦਾਇਤਾਂ ਮੁਤਾਬਿਕ ਸਾਲ 2021 ਤੋਂ ਬਾਅਦ ਦਾਖਲ ਹੋਏ ਵਿਦਿਆਰਥੀਆਂ ਦਾ ABC (Acdemic Bank of Credits) Account ਹੋਣਾ ਲਾਜ਼ਮੀ ਹੈ। ਇਸ ਸੰਬੰਧ ਵਿੱਚ ਸਮੂਹ ਵਿਦਿਆਰਥੀ ਆਪਣੇ ਆਪਣੇ ਟਿਊਟਰ ਸਾਹਿਬਾਨ ਨੂੰ ਮਿਲ ਕੇ ਮਿਤੀ 17/12/2022 ਤੋਂ ਪਹਿਲਾ ਪਹਿਲਾ Account Open ਕਰਵਾ ਲੈਣ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।


ਕਾਲਜ ਦੇ ਸਮੂਹ ਬੀ.ਏ, ਬੀ.ਕਾਮ ਅਤੇ ਬੀ.ਸੀ.ਏ ਭਾਗ ਦੂਜਾ ਅਤੇ ਤੀਜਾ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੀਆ ਸਮੈਸਟਰ ਪ੍ਰੀਖਿਆਵਾਂ 14/12/2022 ਤੋਂ ਸ਼ੁਰੂ ਹੋ ਰਹੀਆਂ ਹਨ।ਇਸ ਲਈ ਉਹਨਾਂ ਨੂੰ ਮਿਤੀ 12/12/2022 ਤੋਂ ਕਲਾਸਾਂ ਤੋ ਫ਼ਰੀ ਕੀਤਾ ਜਾਂਦਾ ਹੈ।ਵਿਦਿਆਰਥੀ ਆਪਣੀ ਕਲਾਸ ਦੀ ਡੇਟ ਸੀਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈੱਬਸਾਈਟ http://www.punjabiuniversity.ac.in/ ਤੋਂ ਡਾਊਨਲੋਡ ਕਰ ਸਕਦੇ ਹਨ।


(ਨੋਟਿਸ ਮਿਤੀ 30/11/2022)ਵਾਇਸ-ਚਾਂਸਲਰ ਸਾਹਿਬ ਵੱਲੋਂ ਆਦੇਸ਼ ਅਨੁਸਾਰ (ਕੇਵਲ ਰੈਗੂਲਰ ਵਿਦਿਆਰਥੀਆ ਲਈ) ਦਸੰਬਰ 2022 ਦੀਆ ਸਮੈਸਟਰ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫ਼ੀਸ ਭਰਨ ਲਈ 20,000/- ਰੁਪਏ ਲੇਟ ਫ਼ੀਸ ਨਾਲ ਪੋਰਟਲ ਮਿਤੀ 01/12/2022 ਸਮਾਂ ਰਾਤ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।

(ਨੋਟਿਸ ਮਿਤੀ 29/11/2022) Students of the University of Mumbai - have prepared a website - where all the study material for various competitive exams like U.P.S.C, M.P.S.C, I.B.P.S, P.S, S.S.C, N.D.A, C.D.S, R.B.I, Railways, etc. is provided free of cost. http://upscfever.com/upsc-fever/index.html

(ਨੋਟਿਸ ਮਿਤੀ 17/11/2022) ਕਾਲਜ ਦੇ ਸਮੂਹ ਬੀ.ਏ. ਭਾਗ ਦੂਜਾ ਸਮੈਸਟਰ ਤੀਜਾ ਅਤੇ ਬੀ.ਏ. ਭਾਗ ਤੀਜਾ ਸਮੈਸਟਰ ਪੰਜਵਾਂ ਦੇ ਵਿਦਿਆਰਥੀਆਂ ਨੂੰ ਸੀ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਪ੍ਰੈਕਟੀਕਲ ਹੇਠ ਲਿਖੀਆਂ ਮਿਤੀਆ ਨੂੰ ਹੋ ਰਹੇ ਹਨ।

ਬੀ.ਏ. ਭਾਗ ਦੂਜਾ ਸਮੈਸਟਰ ਤੀਜਾ ਸਰੀਰਕ ਸਿੱਖਿਆ 21/11/2022 ਅਤੇ ਕੰਪਿਊਟਰ ਸਾਇੰਸ 18/11/2022,

ਬੀ.ਏ. ਭਾਗ ਤੀਜਾ ਸਮੈਸਟਰ ਪੰਜਵਾਂ ਸਰੀਰਕ ਸਿੱਖਿਆ 18/11/2022 ਅਤੇ ਕੰਪਿਊਟਰ ਸਾਇੰਸ 21/11/2022.

ਨੋਟ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਲਈ ਵਿਦਿਆਰਥੀ ਸਪੋਰਟਸ ਕਿੱਟ ਅਤੇ ਪ੍ਰੈਕਟੀਕਲ ਕਾਪੀ ਲੈਕੇ ਆਉਣ।

(ਨੋਟਿਸ ਮਿਤੀ 15/11/2022) ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 16/11/2022 ਨੂੰ ਸ. ਕਰਤਾਰ ਸਿੰਘ ਸਰਾਭਾ ਜੀ ਦੇ ਸਹੀਦੀ ਦਿਵਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਸਮੂਹ ਸਟਾਫ਼ ਦੀ ਮੰਗ ਤੇ ਮਿਤੀ 16/11/2022 ਨੂੰ ਕਾਲਜ ਵਿੱਚ ਲੋਕਲ ਛੁੱਟੀ ਕੀਤੀ ਜਾਂਦੀ ਹੈ।

(ਨੋਟਿਸ ਮਿਤੀ 15/11/2022)ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ MST-2 ਦੀ ਪ੍ਰੀਖਿਆ ਮਿਤੀ 23/11/2022 ਤੋਂ ਸ੍ਰੀ ਹੋ ਹਰੀ ਹੈ। ਸਾਰੇ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੈ।

(ਨੋਟਿਸ ਮਿਤੀ 14/11/2022) ਕਾਲਜ ਦੇ ਸਮੂਹ ਬੀ.ਸੀ. ਏ.ਭਾਗ ਦੂਜਾ ਸਮੈਸਟਰ ਤੀਜਾ ਦੇ ਵਿਦਿਆਰਥੀਆਂ ਦਾ ਪ੍ਰੈਕਟਿਕਲ ਮਿਤੀ 17/11/2022 ਅਤੇ 18/11/2022, ਬੀ.ਸੀ.ਏ. ਭਾਗ ਤੀਜਾ ਸਮੈਸਟਰ ਪੰਜਵਾਂ ਮਿਤੀ 15/11/2022 ਅਤੇ 16/11/2022 ਨੂੰ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਸਮਾ ਸਵੇਰੇ 9 ਵਜੇ ਹੋਵੇਗਾ। ਸਮੂਹ ਵਿਦਿਆਰਥੀ ਉਪਰੋਕਤ ਮਿਤੀਆ ਅਨੁਸਾਰ ਸਰਕਾਰੀ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਪਹੁੰਚਣਾ ਯਕੀਨੀ ਬਣਾਉਣ।

(ਨੋਟਿਸ ਮਿਤੀ 12/11/2022) ਕਾਲਜ ਦੇ ਸਮੂਹ ਵਿਦਿਆਰਥੀ ਜੋ ਕਿਸੇ ਵੀ ਪ੍ਰਕਾਰ ਦੀ ਸਕਾਲਰਸ਼ਿਪ ਨਹੀਂ ਲੈ ਰਹੇ ਉਨ੍ਹਾਂ ਵਿਦਿਆਰਥੀਆ ਲਈ ਪੰਜਾਬ ਸਰਕਾਰ ਵੱਲੋਂ CM Scholarship scheme ਤਹਿਤ ਪਿਛਲੀ ਕਲਾਸ ਦੇ ਅੰਕਾਂ ਦੇ ਆਧਾਰ ਤੇ ਯੂਨੀਵਰਸਿਟੀ ਪ੍ਰੀਖਿਆ ਫ਼ੀਸ ਵਿੱਚ ਛੋਟ ਦੇਣ ਲਈ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ।ਇਸ ਸੰਬੰਧੀ ਵਿਦਿਆਰਥੀਆ ਨੂੰ ਕਲਾਸ ਇੰਚਾਰਜ ਸਾਹਿਬਾਨ ਵੱਲੋਂ ਪਹਿਲਾ ਵੀ ਸੂਚਿਤ ਕੀਤਾ ਜਾ ਚੁੱਕਾ ਹੈ। ਯੋਗ ਵਿਦਿਆਰਥੀ ਮਿਤੀ 14/11/2022 ਨੂੰ ਸਵੇਰੇ 10 ਵਜੇ ਤੱਕ ਦਸਤਾਵੇਜ਼ ਜਮਾ ਕਰਵਾਉਣਾ ਯਕੀਨੀ ਬਣਾਉਣ।ਇਹ ਆਖ਼ਰੀ ਮੌਕਾ ਹੋਣ ਕਾਰਨ ਇਸ ਤੋ ਬਾਅਦ ਕੋਈ ਵੀ ਕੇਸ ਵਿਚਾਰਿਆਂ ਨਹੀਂ ਜਾਵੇਗਾ।

(ਨੋਟਿਸ ਮਿਤੀ 12/11/2022) ਕਾਲਜ ਦੇ ਸਮੂਹ ਬੀ.ਏ., ਬੀ.ਕਾਮ. ਬੀ.ਸੀ.ਏ. ਅਤੇ ਪੀ.ਜੀ.ਡੀ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਨੂੰ ਪਹਿਲਾ ਨੋਟਿਸ ਨੰ. 134/22 ਮਿਤੀ 10/11/2022 ਨੂੰ ਸੂਚਿਤ ਕੀਤਾ ਗਿਆ ਸੀ।ਇਕ ਵਾਰ ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਕੰਟਰੋਲਰ ਪ੍ਰੀਖਿਆਵਾਂ ਦੇ ਪੱਤਰ ਨੰ SPL-1/ਸੀ.ਓ.ਈ. ਮਿਤੀ 11-11-2022 ਦੇ ਸੰਬੰਧ ਵਿੱਚ ਸਮੂਹ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ ਕਿ ਅਗਰ ਕੋਈ ਵਿਦਿਆਰਥੀ ਆਪਣੇ ਪ੍ਰੀਖਿਆ ਫਾਰਮ ਵਿੱਚ ਕਿਸੇ ਵੀ ਤਰਾ ਦੀ ਕੋਈ ਤਰੁੱਟੀ ਦਰੁਸਤ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਮਿਤੀ 14/11/2022 ਸਮਾ 12 ਵਜੇ ਤੱਕ ਕਰਵਾ ਸਕਦਾ ਹੈ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

ਨੋਟ:- ਉਪਰੋਕਤ ਮਿਤੀ ਤੋ ਬਾਅਦ ਪ੍ਰੀਖਿਆ ਫਾਰਮ ਵਿੱਚ ਕਿਸੇ ਵੀ ਤਰਾ ਦੀ ਕੋਈ ਵੀ ਤਰੁੱਟੀ ਦਰੁਸਤ ਨਹੀਂ ਹੋਵੇਗੀ।ਉਪਰੋਕਤ ਮਿਤੀ ਤੋ ਬਾਅਦ ਵਿਦਿਆਰਥੀ ਯੂਨੀਵਰਸਿਟੀ ਖ਼ੁਦ ਜਾ ਕੇਨਿਯਮਾਂ ਅਨੁਸਾਰ ਫ਼ੀਸ ਭਰ ਕੇ ਆਪ ਤਰੁੱਟੀ ਦਰੁਸਤ ਕਰਵਾਏਗਾ।


(ਨੋਟਿਸ ਮਿਤੀ 11/11/2022) ਕਾਲਜ ਦੇ ਸਮੂਹ ਵਿਦਿਆਰਥੀ ਜੋ ਕਿਸੇ ਵੀ ਪ੍ਰਕਾਰ ਦੀ ਸਕਾਲਰਸ਼ਿਪ ਨਹੀਂ ਲੈ ਰਹੇ ਉਨ੍ਹਾਂ ਵਿਦਿਆਰਥੀਆ ਲਈ ਪੰਜਾਬ ਸਰਕਾਰ ਵੱਲੋਂ CM Scholarship scheme ਤਹਿਤ ਪਿਛਲੀ ਕਲਾਸ ਦੇ ਅੰਕਾਂ ਦੇ ਆਧਾਰ ਤੇ ਯੂਨੀਵਰਸਿਟੀ ਪ੍ਰੀਖਿਆ ਫ਼ੀਸ ਵਿੱਚ ਛੋਟ ਦੇਣ ਲਈ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਵਿਦਿਆਰਥੀਆ ਨੂੰ ਕਲਾਸ ਇੰਚਾਰਜ ਸਾਹਿਬਾਨ ਵੱਲੋਂ ਪਹਿਲਾ ਵੀ ਸੂਚਿਤ ਕੀਤਾ ਜਾ ਚੁੱਕਾ ਹੈ। ਯੋਗ ਵਿਦਿਆਰਥੀ ਕਲ ਮਿਤੀ 12/11/2022 ਨੂੰ 12 ਵਜੇ ਤੋ ਪਹਿਲਾ ਦਸਤਾਵੇਜ਼ ਜਮਾ ਕਰਵਾਉਣਾ ਯਕੀਨੀ ਬਣਾਉਣ। ਇਹ ਆਖ਼ਰੀ ਮੌਕਾ ਹੋਣ ਕਾਰਨ ਇਸ ਤੋ ਬਾਅਦ ਕੋਈ ਵੀ ਕੇਸ ਵਿਚਾਰਿਆਂ ਨਹੀਂ ਜਾਵੇਗਾ


(ਨੋਟਿਸ ਮਿਤੀ 11/11/2022) ਮਾਣਯੋਗ ਮੁੱਖ ਚੋਣ ਅਫ਼ਸਰ ਜੀ ਦੇ ਪੱਤਰ ਨੰ. Elec-2022 R-12404 ਦੀ ਲੋਅ ਵਿੱਚ ਜਾਰੀ ਦਿਸ਼ਾ ਨਿਦੇਸਾਂ ਅਨੁਸਾਰ ਜਿਹੜੇ ਕਰਮਚਾਰੀ ਹਿਮਾਚਲ ਪ੍ਰਦੇਸ ਨਾਲ ਸੰਬੰਧਿਤ ਇਸ ਕਾਲਜ ਵਿੱਚ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਮਿਤੀ 12/11/2022 ਨੂੰ ਵਿਧਾਨ ਸਭਾ ਚੋਣਾ ਹਿਮਾਚਲ ਪ੍ਰਦੇਸ ਵਿੱਚ ਵੋਟ ਪਾਉਣ ਲਈ ਛੁੱਟੀ ਦਿੱਤੀ ਜਾਂਦੀ ਹੈ।

(ਨੋਟਿਸ ਮਿਤੀ 10/11/2022) ਕਾਲਜ ਦੇ ਸਮੂਹ ਬੀ.ਏ., ਬੀ.ਕਾਮ. ਬੀ.ਸੀ.ਏ. ਅਤੇ ਪੀ.ਜੀ.ਡੀ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਪ੍ਰੀਖਿਆ ਫਾਰਮ ਭਰੇ ਜਾ ਚੁੱਕੇ ਹਨ।ਸੋ ਵਿਦਿਆਰਥੀਆ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ https://pupexamination.ac.in/ ਪੋਰਟਲ ਤੇ Student login ਤੇ ਜਾ ਕੇ ਆਪਣਾ-ਆਪਣਾ ਪ੍ਰੀਖਿਆ ਫਾਰਮ ਚੈੱਕ ਕਰ ਲਿਆ ਜਾਵੇ। ਜੇਕਰ ਕਿਸੇ ਵਿਦਿਆਰਥੀ ਦੇ ਪ੍ਰੀਖਿਆ ਫਾਰਮ ਵਿੱਚ ਕੋਈ ਤਰੁੱਟੀ ਹੈ ਤਾਂ ਉਹ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਮਿਤੀ 11/11/2022 ਸਮਾਂ 03:00 ਵਜੇ ਤੋ ਪਹਿਲਾ ਪਹਿਲਾ ਲਿਖਤੀ ਰੂਪ ਵਿੱਚ ਕਾਲਜ ਦਫ਼ਤਰ ਵਿੱਚ ਰਿਪੋਰਟ ਕਰ ਕੇ ਠੀਕ ਕਰਵਾ ਸਕਦੇ ਹਨ। ਇਸ ਸੰਬੰਧੀ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਅਤੇ ਵੱਟਸਐਪ ਰਾਹੀ ਪਹਿਲਾ ਵੀ ਸੂਚਿਤ ਕੀਤਾ ਜਾ ਚੁੱਕਾ ਹੈ।ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।


(ਨੋਟਿਸ ਮਿਤੀ 09/11/2022) ਅਤਿ ਜ਼ਰੂਰੀ ਨੋਟਿਸ

ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮਹੱਤਵਪੂਰਨ ਕੰਪੋਨੈਂਟ ਤਹਿਤ ਅਕਾਦਮਿਕ ਬੈਂਕ ਆਫ਼ ਕਰੈਡਿਟ ਲਾਗੂ ਕੀਤਾ ਜਾਣਾ ਹੈ। ਇਸ ਸੰਬੰਧ ਵਿੱਚ ਵਿਦਿਆਰਥੀ https://www.abc.gov.in ਤੇ ਲੋਗ-ਇਨ ਕਰਕੇ ਰਜਿਸਟਰ ਕਰਵਾਉਣ।


(ਨੋਟਿਸ ਮਿਤੀ 27/10/2022)ਕਾਲਜ ਦੇ ਸਮੂਹ ਬੀ.ਸੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਪ੍ਰੀਖਿਆ ਫਾਰਮ ਭਰੇ ਜਾ ਚੁੱਕੇ ਹਨ।ਸੋ ਵਿਦਿਆਰਥੀਆ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ https://pupexamination.ac.in/ਪੋਰਟਲ ਤੇ Student logicਤੇ ਜਾ ਕੇ ਆਪਣਾ-ਆਪਣਾ ਪ੍ਰੀਖਿਆ ਫਾਰਮ ਚੈੱਕ ਕਰ ਲਿਆ ਜਾਵੇ।ਜੇਕਰ ਕਿਸੇ ਵਿਦਿਆਰਥੀ ਦੇ ਪ੍ਰੀਖਿਆ ਫਾਰਮ ਵਿੱਚ ਕੋਈ ਤਰੁੱਟੀ ਹੈ ਤਾਂ ਉਹ ਮਿਤੀ 29/10/2022 ਸਮਾਂ 02:00 ਵਜੇ ਤੋ ਪਹਿਲਾ ਪਹਿਲਾ ਠੀਕ ਕਰਵਾ ਸਕਦਾ ਹੈ।ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 10/10/2022)
ਵਾਕ-ਇਨ-ਇੰਟਰਵਿਊ

ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.), ਸਰਕਾਰੀ ਕਾਲਜ, ਅਮਰਗੜ੍ਹ ਵੱਲੋਂ ਚਾਲੂ ਸਮੈਸਟਰ ਲਈ ਕੰਪਿਊਟਰ ਸਾਇੰਸ ਦੀ 01 ਅਸਾਮੀ ਦੀ ਬਤੌਰ ਰਿਸੋਰਸ ਪਰਸਨ ਦੀ ਵਾਕ ਇਨ ਇੰਟਰਵਿਊ ਕਾਲਜ ਵਿਖੇ ਮਿਤੀ 12.10.2022 ਨੂੰ ਰੱਖੀ ਗਈ ਹੈ।ਆਸਾਮੀ ਲਈ ਵਿੱਦਿਅਕ ਯੋਗਤਾ ਯੂ.ਜੀ.ਸੀ. / ਪੰਜਾਬੀ ਯੂਨਵਰਸਿਟੀ / ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ।ਉਮੀਦਵਾਰ ਨੂੰ ਕਾਲਜ HEIS ਨਿਯਮਾਂ / ਪੀਰੀਅਡ ਅਨੁਸਾਰ ਅਦਾਇਗੀ ਕੀਤੀ ਜਾਵੇਗੀ।ਚਾਹਵਾਨ ਉਮੀਦਵਾਰ ਮਿਤੀ 12.10.2022 ਨੂੰ ਸਵੇਰੇ 10 ਵਜੇ ਨਿਮਨ ਹਸਤਾਖ਼ਰੀ ਦੇ ਦਫ਼ਤਰ ਵਿੱਚ ਰਿਪੋਰਟ ਕਰਨ।ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਇੰਟਰਵਿਊ ਲਈ ਕੋਈ ਟੀ.ਏ. / ਡੀ.ਏ. ਨਹੀਂ ਦਿੱਤਾ ਜਾਵੇਗਾ।

ਸਹੀ/- ਚੇਅਰਪਰਸਨ-ਕਮ-ਪ੍ਰਿੰਸੀਪਲ,

ਐਚ.ਈ.ਆਈ.ਐਸ.,

ਸਰਕਾਰੀ ਕਾਲਜ, ਅਮਰਗੜ੍ਹ।

(ਨੋਟਿਸ ਮਿਤੀ 30/09/2022) ਕਾਲਜ ਦੇ ਸਮੂਹ ਜਰਨਲ, ੳ.ਬੀ.ਸੀ., ਬੀ.ਸੀ, ਅਤੇ ਐੱਸ.ਸੀ. ਵਿਦਿਆਰਥੀ (ਜੋ ਕਿਸੇ ਕਿਸਮ ਦਾ ਵਜ਼ੀਫ਼ਾ ਪ੍ਰਾਪਤ ਨਹੀਂ ਕਰ ਰਹੇ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਵਿਦਿਆਰਥੀਆ ਲਈ ਮੈਰਿਟ ਅਧਾਰਿਤ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਤਹਿਤ ਉਹਨਾਂ ਦੀ ਪਿਛਲੀ ਕਲਾਸ ਦੀ ਮੈਰਿਟ ਨੂੰ ਆਧਾਰ ਬਣਾ ਕੇ ਯੂਨੀਵਰਸਿਟੀ ਪ੍ਰੀਖਿਆ ਵਿੱਚ ਛੋਟ ਦਿੱਤ‌ ਜਾਣੀ ਹੈ। ਅਜਿਹੇ ਵਿਦਿਆਰਥੀ ਹੈਟ ਲਿਖੇ ਦਸਤਾਵੇਜ਼ ਲੈ ਕੇ ਸੰਬੰਧਿਤ ਇੰਚਾਰਜ ਨਾਲ ਸੰਪਰਕ ਕਰਨਗੇ।

ਜ਼ਰੂਰੀ ਦਸਤਾਵੇਜ਼

1.ਕਾਲਜ ਆਈ-ਡੀਕਾਰਡ

2.ਪਿਛਲੀ ਕਲਾਸ ਦਾ ਅਸਲ DMC

3.ਕਾਲਜ ਫ਼ੀਸ ਸਲਿਪ

4. Residence proof

5.ਅਧਾਰ ਕਾਰਡ

6.ਫ਼ੋਟੋ

1.ਬੀ.ਏ.-1 ਪ੍ਰੋ. ਰਮਨਦੀਪ ਕੌਰ

2. ਬੀ.ਏ.-2 ਡਾ. ਪਰਮਿੰਦਰ ਕੌਰ

3. ਬੀ.ਏ.-3 ਪ੍ਰੋ. ਬਲਜੀਤਕੌਰ

4. ਬੀ.ਕਾਮ.-1 ਪ੍ਰੋ.ਦੀਪਿਕਾਜਿੰਦਲ

5. ਬੀ.ਕਾਮ-2 ਪ੍ਰੋ.ਨਜ਼ਮਾਂਪ੍ਰਵੀਨ

6. ਬੀ.ਕਾਮ-3 ਪ੍ਰੋ. ਸੌਰਭਕੁਮਾਰ

7. ਬੀ.ਸੀ.ਏ, ਪੀ.ਜੀ.ਡੀ.ਸੀ.ਏ. ਪ੍ਰੋ. ਸੋਨੀਆਗੱਖੜ

(ਨੋਟਿਸ ਮਿਤੀ 17/09/2022)ਕਾਲਜ ਦੇ ਸਮੂਹ ਘੱਟ ਗਿਣਤੀ ਸ਼੍ਰੇਣੀ ਨਾਲ ਸੰਬੰਧਿਤ ਵਿਦਿਆਰਥੀਆਂ (ਸਿੱਖ, ਮੁਸਲਿਮ,ਬੋਧੀ,ਜੈਨੀ, ਇਸਾਈਆਦਿ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Post-Matric Scholarship for Miniorty ਦਾ ਪੋਰਟਲ ਖੁੱਲ ਗਿਆ ਹੈ। ਇਸ ਲਈ ਜੋ ਵੀ ਵਿਦਿਆਰਥੀ minority ਸਕਾਲਰਸ਼ਿਪ ਲਈ ਜਾ Merit ਦੇ ਅਧਾਰ ਤੇ ਸਕਾਲਰਸ਼ਿਪ ਅਪਲਾਈ ਕਰਨਾ ਚਾਹੁੰਦੇ ਹਨ ਉਹ ਮਿਤੀ 25-09-2022 ਤੋਂ ਪਹਿਲਾ ਆਨ-ਲਾਇਨ ਅਪਲਾਈ ਕਰਕੇ ਆਪਣੇ ਦਸਤਾਵੇਜ ਕਾਲਜ ਵਿੱਚ ਜਮ੍ਹਾਂ ਕਰਵਾ ਦੇਣ ਅਤੇ ਜੋ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸੰਬੰਧ ਰਖਦੇ ਹਨ ਉਹ ਇਸ ਪੋਰਟਲ ਤੇ ਅਪਲਾਈ ਨਾ ਕਰਨ ਅਤੇ ਸੰਬੰਧਿਤ ਵਿਦਿਆਰਥੀ Dr. Ambedkar Scholarship portal by Punjab Government (https://scholarships.punjab.gov.in/) ਤੇ ਹੀ ਅਪਲਾਈ ਕਰਨ। ਸਮੂਹ ਸੰਬੰਧਿਤ ਨੋਟ ਕਰਨ।

(ਨੋਟਿਸ ਮਿਤੀ 17/09/2022)ਕਾਲਜ ਵਿੱਚ ਸੈਸ਼ਨ 2022-23 ਦੇ ਲਈ ਪੇਰੈਂਟ ਟੀਚਰ ਐਸੋਸੀਏਸ਼ਨ (ਪੀ.ਟੀ.ਏ.) ਦਾ ਗਠਨ ਕੀਤਾ ਜਾਣਾ ਹੈ। ਸਮੂਹ ਵਿਦਿਆਰਥੀਆਂ ਦੇ ਮਾਪਿਆ ਅਤੇ ਕਾਲਜ ਸਟਾਫ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਮੀਟਿੰਗ ਮਿਤੀ 12/09/2022 ਦਿਨ ਸੋਮਵਾਰ ਨੂੰ ਹੋਣੀ ਸੀ, ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕੀਤੀ ਜਾਂਦੀ ਹੈ। ਹੁਣ ਇਹ ਮੀਟਿੰਗ ਮਿਤੀ 13/09/2022 ਨੂੰ ਪ੍ਰਿੰਸੀਪਲ ਦਫ਼ਤਰ ਵਿਖੇ ਸਵੇਰੇ 11 ਵਜੇ ਹੋਵੇਗੀ। ਸਮੂਹ ਸੰਬੰਧਿਤ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।

(ਨੋਟਿਸ ਮਿਤੀ 10/09/2022) ਕਾਲਜ ਦੇ ਸਮੂਹ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀ ਨੇ ਆਪਣਾ ਵਿਸ਼ਾ ਬਦਲਣਾ ਹੈ ਉਹ ਵਿਦਿਆਰਥੀ ਮਿਤੀ 14/09/2022 ਤੱਕ (ਕਮਰਾ ਨੰਬਰ 25) ਡਾ. ਕਮਲਜੀਤ ਸਿੰਘ ਕੋਲ ਆਪਣਾ ਵਿਸ਼ਾ ਬਦਲੀ ਦਾ ਫਾਰਮ ਜਮਾਂ ਕਰਵਾ ਦੇਣ।ਇਸ ਮਿਤੀ ਤੋ ਬਾਅਦ ਕਿਸੇ ਵੀ ਵਿਦਿਆਰਥੀ ਦਾ ਵਿਸ਼ਾ ਨਹੀਂ ਬਦਲਿਆ ਜਾਵੇਗਾ।ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 10/09/2022) ਕਾਲਜ ਵਿੱਚ ਬੀ.ਏ./ਬੀ.ਕਾਮ./ਬੀ.ਸੀ.ਏ. ਐਂਟਰੀ ਪੁਆਇੰਟ ਵਿੱਚ ਦਾਖਲ ਹੋਏ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਿਨਾਂ ਕਿਸੇ ਹੋਰ ਬੋਰਡ ਤੋਂ (CBSEਜਾਂ ਕੋਈ ਹੋਰ ਬੋਰਡ) ਤੋਂ +2 ਪਾਸ ਕੀਤੀ ਹੈ, ਉਹ ਵਿਦਿਆਰਥੀ ਮਿਤੀ 14/09/2022 ਤੋਂ ਪਹਿਲਾਂ ਪਹਿਲਾਂ ਆਪਣਾ +2 ਦਾ ਅਸਲ ਡੀ.ਐਮ.ਸੀ. ਅਤੇ ਅਸਲ ਮਾਈਗਰੇਸ਼ਨ ਸਰਟੀਫਿਕੇਟ ਕਾਲਜ ਦਫ਼ਤਰ ਵਿੱਚ ਸ. ਗੁਰਦੀਪ ਸਿੰਘ ਕੋਲ ਜਮ੍ਹਾਂ ਕਰਵਾਏ ਜਾਣ ਅਤੇ ਇਸ ਦੀ ਰਸੀਦ ਪ੍ਰਾਪਤ ਕੀਤੀ ਜਾਵੇ।ਜੇਕਰ ਕੋਈ ਵਿਦਿਆਰਥੀ ਆਪਣੇ ਅਸਲ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਂਦਾ, ਉਹ ਉਸ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ।

(ਨੋਟਿਸ ਮਿਤੀ 09/09/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰੀਖਿਆ ਦਸੰਬਰ 2022 ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰੀਖਿਆ।ਪੋਰਟਲ 15/09/2020 ਤੋ ਸ਼ੁਰੂ ਹੋ ਰਿਹਾ ਹੈ।ਜਿਹੜੇ ਵਿਦਿਆਰਥੀ ਰੀ-ਅਪੀਅਰ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ ਉਹ ਵਿਦਿਆਰਥੀ 15/09/2022 ਤੋ 07/10/2022 ਤੱਕ ਬਿਨਾ ਲੇਟ ਫ਼ੀਸ ਤੋ ਭਰ ਸਕਦੇ ਹਨ।

(ਨੋਟਿਸ ਮਿਤੀ 07/09/2022)ਕਾਲਜ ਵਿੱਚ ਸੈਸ਼ਨ 2022-23 ਦੇ ਲਈ ਪੇਰੈਂਟ ਟੀਚਰ ਐਸੋਸੀਏਸ਼ਨ (ਪੀ.ਟੀ.ਏ.) ਦਾ ਗਠਨ ਕੀਤਾ ਜਾਣਾ ਹੈ। ਸਮੂਹ ਵਿਦਿਆਰਥੀਆਂ ਦੇ ਮਾਪਿਆ ਅਤੇ ਕਾਲਜ ਸਟਾਫ਼ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸੰਬੰਧੀ ਮੀਟਿੰਗ ਮਿਤੀ12/09/2022 ਦਿਨ ਸੋਮਵਾਰ ਨੂੰ ਪ੍ਰਿੰਸੀਪਲ ਦਫ਼ਤਰ ਵਿਖੇ ਸਵੇਰੇ 11 ਵਜੇ ਹੋਵੇਗੀ। ਸਮੂਹ ਸੰਬੰਧਿਤ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।

(ਨੋਟਿਸ ਮਿਤੀ 24/08/2022)ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਮਿਤੀ 29/08/2022 ਤੋਂ ਪੰਜਾਬ ਵਿੱਚ ਖੇਡ ਮੇਲੇ ਕਰਵਾਏ ਜਾ ਰਹੇ ਹਨ। ਸੋ ਕਾਲਜ ਦੇ ਸਮੂਹ ਵਿਦਿਆਰਥੀਆ ਨੂੰ ਜੋ ਕਿ ਖੇਡਾਂ ਰੁਚੀ ਰੱਖਦੇ ਹਨ। ਇਸ ਖੇਡ ਮੇਲੇ ਵਿੱਚ ਭਾਗ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਾਲਜ ਵਿੱਚ ਲਗਾਏ ਗਏ ਸਪੋਰਟਸ ਹੈਲਪ ਡੈਸਕ ਤੇ ਤੁਰੰਤ ਰਿਪੋਰਟ ਕਰਨ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਅਤਿ ਜ਼ਰੂਰੀ ਹੈ। ਇਨ੍ਹਾਂ ਖੇਡਾਂ ਲਈ ਸਰਕਾਰ ਵੱਲੋਂ ਇਨਾਮ ਰੱਖੇ ਗਏ ਹਨ। ਕਾਲਜ ਦੇ ਵਿਦਿਆਰਥੀ ਇਹਨਾਂ ਖੇਡਾਂ ਵਿੱਚ ਭਾਗ ਲੈ ਕੇ ਇਹ ਇਨਾਮੀਰਾਸ਼ੀ ਜਿੱਤ ਸਕਦੇ ਹਨ ਅਤੇ ਸਰਟੀਫਿਕੇਟ ਵੀ ਪ੍ਰਾਪਤ ਕਰ ਸਕਦੇ ਹਨ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

ਨੋਟ:-ਵਧੇਰੇ ਜਾਣਕਾਰੀ ਲਈ ਹੇਠਾਂ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ।

ਡਾ. ਤੇਜਿੰਦਰ ਸਿੰਘ (ਮੁਖੀ ਸਪੋਰਟਸ ਵਿਭਾਗ)

ਮੋਬਾਇਲ ਨੰ. 94638-65712

College Web site https://gcamargarh.com/

(ਨੋਟਿਸ ਮਿਤੀ 24/08/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਾਲਜ ਵਿੱਚ ਸੈਸ਼ਨ 2022-23 ਦੇ Continuing Classes ਦੇ ਦਾਖ਼ਲੇ ਸ਼ੁਰੂ ਹਨ। ਵਿਦਿਆਰਥੀ ਕਾਲਜ ਪੋਰਟਲ www.gcamargarh.com ’ਤੇ ਤੁਰੰਤ ਆਪਣਾ ਪ੍ਰੋਫਾਈਲ ਅਤੇ Previous Class/Semester ਦੀ ਜਾਣਕਾਰੀ ਅੱਪਡੇਟ ਕਰਨ ਉਪਰੰਤ ਹੇਠ ਲਿਖੇ ਅਨੁਸਾਰ ਦਸਤਾਵੇਜ਼ ਦਾਖਲਾ ਕੋ-ਆਰਡੀਨੇਟਰ ਕੋਲ ਜਮ੍ਹਾਂ ਕਰਵਾਉਣ:

1. ਦਾਖਲਾ ਫਾਰਮ ਦਾ ਪ੍ਰਿੰਟ (ਜਿਸ ਉੱਪਰ ਵਿਦਿਆਰਥੀ ਦੇ ਮਾਤਾ-ਪਿਤਾ ਦੇ ਹਸਤਾਖ਼ਰ ਲਾਜ਼ਮੀ ਹਨ)

2. 10ਵੀਂ/12ਵੀਂ ਦਾ ਸਰਟੀਫਿਕੇਟ

3. ਆਧਾਰ ਕਾਰਡ

4. ਕੈਟਾਗਰੀ ਸਰਟੀਫਿਕੇਟ

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਾਭਪਾਤਰੀਆਂ ਵੱਲੋਂ:

5. ਸਵੈ-ਘੋਸ਼ਣਾ ਪੱਤਰ

6. ਫਰੀਸ਼ਿਪ ਕਾਰਡ

ਵਿਦਿਆਰਥੀਆਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਇਹ ਦਾਖਲਾ ਪੂਰਨ ਤੌਰ'ਤੇ ਆਰਜ਼ੀ ਹੋਵੇਗਾ।ਜੇਕਰ ਨਤੀਜਾ ਘੋਸ਼ਿਤ ਹੋਣ ਉਪਰੰਤ ਵਿਦਿਆਰਥੀ ਪਿਛਲੇ ਸਮੈਸਟਰ ਵਿੱਚ 50 ਪ੍ਰਤੀਸ਼ਤ ਵਿਸ਼ਿਆਂ ਵਿੱਚ ਪਾਸ ਨਹੀਂ ਹੁੰਦਾ ਤਾਂ ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ। ਵਿਦਿਆਰਥੀ ਹੇਠ ਲਿਖੇ ਅਨੁਸਾਰ ਆਪਣੇ ਦਾਖਲਾ ਫਾਰਮ ਜਮ੍ਹਾਂ ਕਰਵਾ ਸਕਦੇ ਹਨ:

ਬੀ.ਏ. ਭਾਗ ਦੂਜਾ ਪ੍ਰੋ: ਬਲਜੀਤ ਕੌਰ

ਬੀ.ਏ. ਭਾਗ ਤੀਜਾ ਪ੍ਰੋ: ਪਰਮਿੰਦਰ ਕੌਰ

ਬੀ.ਕਾਮ. ਭਾਗ ਦੂਜਾ ਪ੍ਰੋ: ਰਮਨਦੀਪ ਕੌਰ

ਬੀ.ਕਾਮ. ਭਾਗ ਤੀਜਾ ਪ੍ਰੋ: ਸੌਰਭ ਕੁਮਾਰ

ਬੀ.ਸੀ.ਏ. ਭਾਗ ਦੂਜਾ,ਤੀਜਾ ਸ. ਮਨਜਿੰਦਰ ਸਿੰਘ, ਸ਼੍ਰੀ ਨੀਤਿਨ ਖੁਰਾਨਾ

(ਨੋਟਿਸ ਮਿਤੀ 15/07/2022) ਕਾਲਜ ਵਿੱਖੇ ਬੀ.ਏ., ਬੀ.ਕਾਮ ਅਤੇ ਬੀ.ਸੀ.ਏ. ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਪੰਜਾਬ ਸਰਕਾਰ ਦੇ ਸੈਂਟਰਲ ਦਾਖਲਾ ਪੋਰਟਲ ਤੇ 15 ਜੂਲਾਈ 2022 ਤੋਂ ਅਪਲਾਈ ਕਰ ਸਕਦੇ ਹਨ। ਜੇਕਰ ਕਿਸੇ ਉਮੀਦਵਾਰ ਨੂੰ ਦਾਖਲਾ ਫਾਰਮ ਅਪਲਾਈ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਮੀਦਵਾਰ ਕਾਲਜ ਵਿੱਚ ਲੱਗੇ ਹੈਲਪ ਡੈਸਕ ਨਾਲ ਸਵੇਰੇ 10 ਤੋਂ 3 ਵਜੇ ਤੱਕ ਸੰਪਰਕ ਕਰ ਸਕਦੇ ਹਨ। ਅਪਲਾਈ ਕਰਨ ਲਈ ਇੱਥੇ ਕਲਿੱਕ ਕਰੋ।

(ਨੋਟਿਸ ਮਿਤੀ 22/06/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਕਲਾਸਾਂ ਦੀਆਂ ਪ੍ਰੀਖਿਆਵਾਂ 25 ਅਤੇ 27 ਜੂਨ ਤੋਂ ਸ਼ੁਰੂ ਹੋ ਰਹੀਆਂ ਹਨ ਉਨ੍ਹਾਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਗਰ ਕਿਸੇ ਵੀ ਵਿਦਿਆਰਥੀ ਦਾ ਰੋਲ ਨੰਬਰ ਕਿਸੇ ਵੀ ਕਾਰਨਾਂ ਕਰਕੇ ਰੁਕਿਆ ਹੋਇਆ ਹੈ ਜਾਂ ਡਾਊਨਲੋਡ ਨਹੀਂ ਹੋ ਰਿਹਾ ਤਾਂ ਉਹ ਵਿਦਿਆਰਥੀ ਹੇਠ ਲਿਖੇ ਅਨੁਸਾਰ ਆਪਣੇ ਸੰਬੰਧਿਤ ਦਸਤਾਵੇਜ਼ ਨਾਲ ਲੈ ਕੇ ਪ੍ਰੀਖਿਆ ਸ਼ਾਖਾ ਜਾ ਕੇ ਤਰੁੱਟੀ ਦੁਰ ਕਰਵਾ ਕੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ।

1. ਜਿਨ੍ਹਾਂਕਲਾਸਾਂਦੇਇਮਤਿਹਾਨ 25 ਜੂਨ 2022 ਤੋਂਸ਼ੁਰੂਹੋਰਹੇਹਨਉਹਵਿਦਿਆਰਥੀ 24 ਜੂਨ 2022 ਤੱਕ ਪ੍ਰੀਖਿਆ ਸ਼ਾਖਾ ਜਾ ਕੇ ਠੀਕ ਕਰਵਾਉਣ।

2. ਜਿਨ੍ਹਾਂ ਕਲਾਸਾਂ ਦੇ ਇਮਤਿਹਾਨ 27 ਜੂਨ 2022 ਤੋਂ ਸ਼ੁਰੂ ਹੋ ਰਹੇ ਹਨ ਉਹ ਵਿਦਿਆਰਥੀ 25 ਜੂਨ 2022 ਤੱਕ ਪ੍ਰੀਖਿਆ ਸ਼ਾਖਾ ਜਾ ਕੇ ਠੀਕ ਕਰਵਾਉਣ।

ਇਸ ਸੰਬੰਧੀ ਪ੍ਰੀਖਿਆ ਸ਼ਾਖਾ ਮਿਤੀ 25-06-2022 ਨੂੰ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ।

ਨੋਟ:- ਇਸ ਨੂੰ ਅਤਿ ਜ਼ਰੂਰੀ ਸਮਝਿਆਂ ਜਾਵੇ।

(ਨੋਟਿਸ ਮਿਤੀ 14/05/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਚੈੱਕ ਕਰਨ ਲਈ ਇਕ ਹੋਰ ਮੌਕਾ ਦਿੱਤਾ ਗਿਆ ਹੈ। ਇਸ ਲਈ ਵਿਦਿਆਰਥੀ ਆਪਣੀ ਸੰਬੰਧਿਤ ਕਲਾਸਾਂ ਦੇ ਸਮੈਸਟਰ ਦੂਜਾ, ਚੌਥਾ ਅਤੇ ਛੇਵਾਂ ਲਈ 2022 ਦੇ ਪ੍ਰੀਖਿਆ ਫਾਰਮ ਆਨ-ਲਾਈਨ ਯੂਨੀਵਰਸਿਟੀ ਦੀ ਵੈੱਬ ਸਾਈਟ(www.pupexamination.ac.in) ਤੇ ਆਪਣੀ ਐਪਲੀਕੇਸ਼ਨ ਆਡੀ.ਡੀ. ਭਰ ਕੇ ਚੈੱਕ ਕਰ ਲੈਣ। ਜੇਕਰ ਕਿਸੇ ਵਿਦਿਆਰਥੀ ਨੇ ਕੋਈ ਵਿਸ਼ਾ ਦਰੁਸਤ ਕਰਵਾਉਣਾ ਹੈ, ਤਾਂ ਉਹ ਮਿਤੀ 18-5-2022 ਤੱਕ ਕਾਲਜ ਦਫ਼ਤਰ ਵਿਖੇ ਮੈਡਮ ਸ਼ਵੇਤਾ ਜੈਨ ਕੋਲ ਪ੍ਰੀਖਿਆ ਫਾਰਮ, 250/- ਰੁਪਏ ਤਰੁੱਟੀ ਫ਼ੀਸ +20 ਰੁਪਏ ਜੀ.ਐੱਸ.ਟੀ ਅਤੇ ਪੇਪਰ ਆਪਸ਼ਨ ਬਦਲੀ ਫ਼ੀਸ 600/- ਰੁਪਏ (ਜੀ.ਐੱਸ.ਟੀ. ਤੋ ਬਗੈਰ) ਸਮੇਤ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ ਤਾਂ ਜੋ ਉਹਨਾਂ ਦੀ ਅਰਜ਼ੀ ਅਤੇ ਤਰੁੱਟੀ ਫ਼ੀਸ ਸਮੇਂ ਸਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਰੁਸਤੀ ਲਈ ਭੇਜੀ ਜਾ ਸਕੇ। ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 29/04/2022) ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਈ 2022 ਦੀ ਸਮੈਸਟਰ ਪ੍ਰੀਖਿਆ ਦੀ ਫ਼ੀਸ ਅਤੇ ਪ੍ਰੀਖਿਆ ਫਾਰਮ ਭਰਨ ਦੀ ਅੰਤਿਮ ਮਿਤੀ ਵਿੱਚ ਵਾਧਾ ਕਰਦੇ ਹੋਏ ਵਿਦਿਆਰਥੀ ਨੂੰ ਮਿਤੀ 30-04-2022 ਤੱਕ ਆਖ਼ਰੀ ਮੌਕਾ ਦਿੱਤਾ ਜਾਂਦਾ ਹੈ। ਜੇਕਰ ਕਿਸੇ ਵਿਦਿਆਰਥੀ ਨੇ ਹੁਣ ਤੱਕ ਫਾਰਮ ਨਹੀਂ ਭਰਿਆ ਤਾਂ ਉਹ 30-04-2022 ਤੱਕ ਆਪਣਾ ਪ੍ਰੀਖਿਆ ਫਾਰਮ ਅਤੇ ਫ਼ੀਸ ਭਰ ਸਕਦਾ ਹੈ।ਇਸ ਤੋਂ ਬਾਅਦ ਜੇਕਰ ਕੋਈ ਵਿਦਿਆਰਥੀ ਫਾਰਮ ਜਾ ਫ਼ੀਸ ਭਰਨ ਤੋਂ ਰਹਿ ਜਾਂਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਖ਼ੁਦ ਵਿਦਿਆਰਥੀ ਦੀ ਹੋਵੇਗੀ।

(ਨੋਟਿਸ ਮਿਤੀ 17/03/2022) ਕਾਲਜ ਦੇ ਬੀ.ਕਾਮ,ਬੀ.ਏ, ਬੀ.ਸੀ.ਏ ਅਤੇ ਪੀ.ਜੀ.ਡੀ.ਸੀ.ਏ. ਸਮੈਸਟਰ 2, 4 ਅਤੇ 6 ਦੇ ਵਿਦਿਆਰਥੀਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ ਮਈ 2022 ਦੀਆਂ ਪ੍ਰੀਖਿਆਵਾ ਲਈ ਯੂਨੀਵਰਸਿਟੀ ਪੋਰਟਲ ਤੇ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਮਿਤੀ 15/03/2022 ਵਿੱਚ ਵਾਧਾ ਕਰਦੇ ਹੋਏ 21/03/2022 ਨਿਰਧਾਰਤ ਕੀਤੀ ਗਈ ਹੈ।ਇਸ ਸੰਬੰਧੀ ਪ੍ਰੀਖਿਆ ਫਾਰਮ ਭਰ ਕੇ ਉਸ ਦੀ ਹਾਰਡ ਕਾਪੀ ਕਾਲਜ ਦਫਤਰ ਵਿੱਚ ਮਿਤੀ 21/03/2022 ਨੂੰ ਸ੍ਰੀ ਹਰਜੋਆਇਲ ਸਿੰਘ ਕੋਲ ਜਮ੍ਹਾਂ ਕਰਵਾਈ ਜਾਵੇ। ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਇਸ ਉਪਰੰਤ ਆਖਰੀ ਮਿਤੀ ਵਿੱਚ ਵਾਧਾ ਕਰਨਾ ਸੰਭਵ ਨਹੀਂ ਹੋਵੇਗਾ ਅਤੇ ਬਣਦੀ ਲੇਟ ਫੀਸ ਲਈ ਵਿਦਿਆਰਥੀ ਖੁਦ ਜਿੰਮੇਵਾਰ ਹੋਵੇਗਾ।ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 12/02/2022)ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਕਾਲਜ ਲਾਇਬ੍ਰੇਰੀ ਵਿੱਚ ਵੱਧ ਤੋਂ ਵੱਧ ਆਉਣ ਅਤੇ ਲਾਇਬ੍ਰੇਰੀ ਵਿੱਚ ਮੋਜੂਦ ਕਿਤਾਬਾਂ, ਰਸਾਲੇ, ਅਖਬਾਰ ਆਦਿ ਪੜਨ ਦਾ ਲਾਭ ਪ੍ਰਾਪਤ ਕਰਨ ਜਿਹੜੇ ਵਿਦਿਆਰਥੀ ਕਾਲਜ ਲਾਇਬ੍ਰੇਰੀ ਵਿੱਚ ਵੱਧ ਆਉਣਗੇ ਉਹਨਾ ਦੀ ਸੂਚੀ ਤਿਆਰ ਕੀਤੀ ਜਾਵੇਗੀ। ਅਤੇ ਹਰ ਮਹੀਨੇ ਉਹਨਾ ਵਿੱਚੋ ਇੱਕ ਵਿਦਿਆਰਥੀ 'Star of Month’ ਕੱਢਿਆ ਜਾਵੇਗਾ ਅਤੇ ਉਸ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਤਸਵੀਰ ਕਾਲਜ ਲਾਇਬ੍ਰੇਰੀ ਵਿੱਚ ਡਿਸਪਲੇ ਕੀਤੀ ਜਾਵੇਗੀ|

(ਨੋਟਿਸ ਮਿਤੀ 08/02/2022) ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਕਾਲਜ ਵਿੱਚ ਜਗਤ ਗੂਰੁ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਨਵਾ ਕੋਰਸ (Certificate in Embroidery and Diploma in Fashion Design) ਸੁਰੂ ਹੋ ਚੁੱਕਿਆ ਹੈ। ਜਿਹੜੇ ਵਿਿਦਆਰਥੀ ਇਸ ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਹਨ ਉਹ ਵਿਿਦਆਰਥੀ ਪ੍ਰੋ. ਨਜਮਾ ਪ੍ਰਵੀਨ (78147-66399) ਨਾਲ ਸੰਪਰਕ ਕਰ ਸਕਦੇ ਹਨ। ਇਸ ਕੋਰਸ ਵਿੱਚ ਦਾਖਲਾ ਲੈਣ ਦੀ ਆਖਰੀ ਮਿਤੀ 28-02-2022 ਹੈ

(ਨੋਟਿਸ ਮਿਤੀ 04/12/2021) ਕਾਲਜ ਦੇ ਸਮੂਹ ਮੌਜੂਦਾ ਅਤੇ ਪਾਸ-ਆਊਟ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਯੋਜਨਾ ਤਹਿਤ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਖੇ ਮਿਤੀ 06/12/2021 ਅਤੇ 07/12/2021 ਨੂੰ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਸਮੂਹ ਵਿਦਿਆਰਥੀਆਂ ਨੂੰ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਹਿਦਾਇਤ ਕੀਤੀ ਜਾਂਦੀ ਹੈ। ਮੇਲੇ ਵਿੱਚ ਉਪਲੱਬਧ ਨੌਕਰੀਆਂ ਦੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

(ਨੋਟਿਸ ਮਿਤੀ 11/11/2021) ਕਾਲਜ ਵਿੱਚ ਸੈਸ਼ਨ 2021-22 ਲਈ ਬੀ.ਏ,ਬੀ.ਕਾਮ, ਬੀ.ਸੀ.ਏ ਅਤੇ ਪੀ.ਜੀ.ਡੀ.ਸੀ ਏ ਕਲਾਸਾਂ ਵਿੱਚ ਦਾਖਲਾ ਲੈਣ ਵਾਲੇ ਚਾਹਵਾਨ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਵਿਦਿਆਰਥੀ ਉਕਤ ਕਲਾਸਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹ ਮਿਤੀ 20-11-2021 ਤੱਕ ਬਿਨਾ ਲੇਟ ਫੀਸ ਦਾਖਲਾ ਲੈ ਸਕਦੇ ਹਨ । ਦਾਖਲਾ ਵਿੱਚ ਵਿਦਿਆਰਥੀ ਨੂੰ ਫੀਸਾ ਸੰਬੰਧੀ ਛੁਟ ਦਿੱਤੀ ਜਾਵੇਗੀ। ਸਮੂਹ ਚਾਹਵਾਨ ਵਿਦਿਆਰਥੀ ਨੋਟ ਕਰਨ।

(ਨੋਟਿਸ ਮਿਤੀ 19/10/2021) ਕਾਲਜ ਦੇ ਬੀ.ਏ./ਬੀ.ਕਾਮ./ਬੀ.ਸੀ.ਏ. ਸਮੈਸਟਰ 3 ਅਤੇ ਸਮੈਸਟਰ 5 ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਫਾਰਮ ਸੰਬੰਧੀ ਪੋਰਟਲ pupexamination.ac.in 'ਤੇ ਲਾਗ ਇਨ ਕਰਕੇ ਆਪਣਾ ਪ੍ਰੀਖਿਆ ਫਾਰਮ ਅਤੇ ਮੌਜੂਦਾ ਸਮੈਸਟਰ ਦੇ ਲਈ ਫਾਰਮ ਵਿੱਚ ਭਰੇ ਗਏ ਹਨ ਜੋ ਕਿ ਵਿਦਿਆਰਥੀ ਵੱਲੋਂ ਵਿਸ਼ੇ ਚੈਕ ਕਰ ਲਏ ਜਾਣ। ਜੇਕਰ ਪ੍ਰੀਖਿਆ ਫਾਰਮ ਵਿੱਚ ਮੌਜੂਦਾ ਸਮੈਸਟਰ ਲਈ ਭਰਿਆ ਗਿਆ ਕੋਈ ਵਿਸ਼ਾ ਗਲਤ ਹੈ ਤਾਂ ਵਿਦਿਆਰਥੀ 20/10/2021 ਨੂੰ 02:00 ਵਜੇ ਤੋਂ ਪਹਿਲਾਂ ਪਹਿਲਾਂ ਕਾਲਜ ਦਫਤਰ (95697-44321) ਵਿਖੇ ਸੰਪਰਕ ਕਰਕੇ ਆਪਣੇ ਵਿਸ਼ੇ ਸਹੀ ਕਰਵਾ ਸਕਦਾ ਹੈ। ਉਸ ਤੋਂ ਬਾਅਦ ਵਿਸ਼ੇ ਸਹੀ ਕਰਨ ਸੰਬੰਧੀ ਕੋਈ ਆਪਸ਼ਨ ਵਿਦਿਆਰਥੀ ਕੋਲ ਨਹੀਂ ਹੋਵੇਗੀ। ਜੇਕਰ ਵਿਦਿਆਰਥੀ ਦੇ ਵੱਲੋਂ ਪ੍ਰੀਖਿਆ ਫਾਰਮ ਵਿੱਚ ਭਰੇ ਗਏ ਵਿਸ਼ੇ ਚੈਕ ਨਹੀਂ ਕੀਤੇ ਜਾਂਦੇ ਅਤੇ ਕੋਈ ਵਿਸ਼ਾ ਗਲਤ ਭਰਿਆ ਜਾਂਦਾ ਹੈ ਤੇ ਵਿਦਿਆਰਥੀ ਸਮੇਂ ਸਿਰ ਵਿਸ਼ੇ ਨੂੰ ਠੀਕ ਨਹੀ ਕਰਵਾੳਂੁਦਾ ਇਸ ਤੋਂ ਬਾਅਦ ਜੇਕਰ ਪੰਜਾਬੀ ਯੂਨੀਵਰਸਿਟੀ ਵੱਲੋਂ ਆਉਣ ਵਾਲੇ ਨਤੀਜੇ ਵਿੱਚ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਵਿਦਿਆਰਥੀ ਦੀ ਹੋਵੇਗੀ। ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 12/10/2021) ਕਾਲਜ ਦੇ ਬੀ.ਏ. ਭਾਗ ਪਹਿਲਾ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਪਣਾ ਵਿਸ਼ਾ ਬਦਲੀ ਕਰਵਾਉਣਾ ਚਾਹੁੰਦੇ ਹਨ। ਉਹ ਵਿਦਿਆਰਥੀ ਮਿਤੀ 15-10-2021 ਤੱਕ ਆਪਣਾ ਵਿਸ਼ਾ ਬਦਲੀ ਕਰਵਾ ਸਕਦੇ ਹਨ।ਵਿਸ਼ਾ ਬਦਲੀ ਕਰਵਾਉਣ ਵਾਲੇ ਵਿਦਿਆਰਥੀ ਕਾਲਜ ਦਫ਼ਤਰ ਨਾਲ ਸੰਪਰਕ ਕਰਨ।

(ਨੋਟਿਸ ਮਿਤੀ 11/10/2021) ਕਾਲਜ ਦੇ ਸਮੂਹ ਘੱਟ ਗਿਣਤੀ ਸ਼੍ਰੇਣੀ ਨਾਲ ਸੰਬੰਧਤ ਵਿਦਿਆਰਥੀਆਂ (ਸਿੱਖ, ਮੁਸਲਿਮ,ਬੋਧੀ,ਜੈਨੀ, ਇਸਾਈ ਆਦਿ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ Post-Matric Scholarship for Miniorty ਦਾ ਪੋਰਟਲ ਖੁੱਲ ਗਿਆ ਹੈ। ਇਸ ਲਈ ਜੋ ਵੀ ਵਿਦਿਆਰਥੀ ਸਕਾਲਰਸ਼ਿਪ ਲਈ ਅਪਲਾਈ ਕਰਨਾ ਚਾਹੁੰਦਾ ਹੈ ਉ ਮਿਤੀ 30-10-2021 ਤੋਂ ਪਹਿਲਾ ਆਨ-ਲਾਇਨ ਅਪਲਾਈ ਕਰਕੇ ਆਪਣੇ ਦਸਤਾਵੇਜ ਕਾਲਜ ਵਿੱਚ ਜਮ੍ਹਾਂ ਕਰਵਾ ਦੇਣ ਅਤੇ ਜੋ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸੰਬੰਧ ਰਖਦੇ ਹਨ ਉਹ ਇਸ ਪੋਰਟਲ ਤੇ ਅਪਲਾਈ ਨਾ ਕਰਨ ਅਤੇ ਸੰਬੰਧਤ ਵਿਦਿਆਰਥੀ Dr. Ambedkar Scholarship portal by Punjab Government https://scholarships.punjab.gov.in/ ਖੁੱਲਣ ਤੇ ਹੀ ਅਪਲਾਈ ਕਰਨ।ਸਮੂਹ ਸੰਬੰਧਤ ਨੋਟ ਕਰਨ।

(ਨੋਟਿਸ ਮਿਤੀ 08/10/2021) ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਕਾਲਜ ਵਿੱਚ ਆਫ-ਲਾਈਨ ਮੋਡ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਲਈ ਵਿਦਿਆਰਥੀ ਵੱਲੋਂ ਕੋਵਿਡ-19 ਸਰਟੀਫਿਕੇਟ ਕਾਲਜ ਲਾਇਬ੍ਰੇਰੀ ਵਿੱਚ ਸ੍ਰੀ ਮੁਹੰਮਦ ਸਈਦ ਕੋਲ ਜਮ੍ਹਾਂ ਕਰਵਾ ਕੇ ਕਾਲਜ ਸ਼ਨਾਖਤੀ ਕਾਰਡ ਉੱਪਰ ਵੈਕਸੀਨੇਸ਼ਨ ਸਟੈਂਪ ਲੱਗੀ ਹੋਣੀ ਲਾਜ਼ਮੀ ਹੈ। ਵਿਦਿਆਰਥੀ ਕਾਲਜ ਸਨਾਖਤੀ ਕਾਰਡ ਨੂੰ ਹਰ ਸਮੇਂ ਆਪਣੇ ਕੋਲ ਰੱਖੇ ਇਸ ਦੀ ਕਿਸੇ ਸਮੇਂ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਇਸ ਨੂੰ ਅਤਿਅੰਤ ਜਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 24/09/2021) ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਹਨਾਂ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ-19 ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਕਾਲਜ ਵਿੱਚ ਆਫ-ਲਾਈਨ ਮੋਡ ਵਿੱਚ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਲਈ ਵਿਦਿਆਰਥੀ ਵੱਲੋਂ ਕੋਵਿਡ-19 ਸਰਟੀਫਿਕੇਟ ਕਾਲਜ ਲਾਇਬ੍ਰੇਰੀ ਵਿੱਚ ਸ੍ਰੀ ਮੁਹੰਮਦ ਸਈਦ ਕੋਲ ਜਮ੍ਹਾਂ ਕਰਵਾ ਕੇ ਕਾਲਜ ਸ਼ਨਾਖਤੀ ਕਾਰਡ ਉੱਪਰ ਵੈਕਸੀਨੇਸ਼ਨ ਸਟੈਂਪ ਲੱਗੀ ਹੋਣੀ ਲਾਜ਼ਮੀ ਹੈ। ਵਿਦਿਆਰਥੀ ਕਾਲਜ ਸਨਾਖਤੀ ਕਾਰਡ ਨੂੰ ਹਰ ਸਮੇਂ ਆਪਣੇ ਕੋਲ ਰੱਖੇ ਇਸ ਦੀ ਕਿਸੇ ਸਮੇਂ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਇਸ ਨੂੰ ਅਤਿਅੰਤ ਜਰੂਰੀ ਸਮਝਿਆ ਜਾਵੇ।

(ਨੋਟਿਸ ਮਿਤੀ 10/09/2021)ਕਾਲਜ ਦੇ ਬੀ. ਬੀ. ਏ., ਬੀ.ਕਾਮ. ਬੀ.ਸੀ.ਏ. ਭਾਗ ਦੂਜਾ ਅਤੇ ਤੀਜਾ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਜੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਫੀਸ ਨਹੀ ਭਰੀ ਉਹ ਵਿਦਿਆਰਥੀ ਆਪਣੀ ਬਣਦੀ ਫੀਸ 13/09/2021 ਤੱਕ ਹਰ ਹਾਲਤ ਵਿੱਚ ਭਰ ਦੇਣ। 14 ਅਤੇ 15 ਤਾਰੀਖ ਨੂੰ ਪੋਰਟਲ ਬੰਦ ਰਹੇਗਾ। 16/09/2021 ਤੋਂ 500 ਰੁਪਏ ਲੇਟ ਫੀਸ ਲੱਗੇਗੀ। ਅਣਗਹਿਲੀ ਦੀ ਸੂਰਤ ਵਿੱਚ ਵਿਦਿਆਰਥੀ ਖੁਦ ਜਿਮੇਵਾਰ ਹੋਵੇਗਾ।

(ਨੋਟਿਸ ਮਿਤੀ 03/09/2021) ਸਮੂਹ ਅਨੁਸੂਚਿਤ ਜਾਤੀ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨ੍ਹਾਂ ਨੇ ਡਾ. ਬੀ. ਆਰ. ਅੰਬੇਡਕਰ ਸਕਾਲਰਸ਼ਿਪ ਲਈ ਅਪਲਾਈ ਕਰਨਾ ਹੈ ਉਨ੍ਹਾ ਕੋਲ ਫਰੀਸ਼ਿਪ ਕਾਰਡ ਹੋਣਾ ਜਰੂਰੀ ਹੈ। ਇਸ ਲਈ ਸਮੂਹ ਸੰਬੰਧਤ ਵਿਦਿਆਰਥੀਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮਿਤੀ 15-09-2021 ਤੱਕ ਹਰ ਹਾਲਤ ਵਿੱਚ ਆਪਣਾ ਫਰੀਸ਼ਿਪ ਕਾਰਡ ਅਪਲਾਈ ਕਰਕੇ ਉਸਦੀਆਂ ਦੋ ਫੋਟੋ ਕਾਪੀਆ ਕਾਲਜ ਵਿੱਚ ਪ੍ਰੋ. ਰਮਨਦੀਪ ਕੌਰ ਕੋਲ ਜਮ੍ਹਾਂ ਕਰਵਾ ਦੇਣ। ਜਿਸ ਵਿਦਿਆਰਥੀ ਕੋਲ ਫਰੀਸ਼ਿਪ ਕਾਰਡ ਨਹੀਂ ਹੋਵੇਗਾ ਉਹ ਸਕਾਲਰਸ਼ਿਪ ਅਪਲਾਈ ਕਰਨ ਦੇ ਯੋਗ ਨਹੀਂ ਹੋਵੇਗਾ।

(ਨੋਟਿਸ ਮਿਤੀ 31/07/2021)ਬੀ.ਏ./ਬੀ.ਕਾਮ ਭਾਗ ਦੂਸਰਾ ਵਿੱਚ ਦਾਖਲਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿੱਦਿਅਕ ਸੈਸ਼ਨ 2021-22 ਦੇ ਦਾਖਲੇ ਲਈ ਕਾਲਜ ਪੋਰਟਲ ਸ਼ੁਰੂ ਹੋ ਗਿਆ ਹੈ। ਵਿਦਿਆਰਥੀ ਜਲਦੀ ਤੋਂ ਜਲਦੀ ਕਾਲਜ ਪੋਰਟਲ'ਤੇ ਦਾਖਲੇ ਲਈ ਅਪਲਾਈ ਕਰ ਦੇੇਣ। ਦਾਖਲੇ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 05 ਅਗਸਤ, 2021 ਹੈ। ਸਮੂਹ ਸੰਬੰਧਤ ਨੋਟ ਕਰਨ।

(ਨੋਟਿਸ ਮਿਤੀ 31/07/2021) ਕਾਲਜ ਦੇ ਬੀ.ਏ./ਬੀ.ਕਾਮ. ਭਾਗ ਤੀਸਰਾ ਸੈਸ਼ਨ 2021-22 ਦੇ ਦਾਖਲੇ ਦੇ ਉਮੀਦਵਾਰਾਂ (ਪੁਰਾਣੇ ਵਿਦਿਆਰਥੀ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦਾਖਲਾ ਫੀਸ ਭਰਨ ਦੀ ਅੰਤਿਮ ਮਿਤੀ 05/08/2021 ਹੈ। ਮਿਤੀ 02ਅਗਸਤ, 2021 ਤੋਂ ਕਲਾਸਾਂ ਰੈਗੂਲਰ ਸ਼ੁਰੂ ਹੋ ਰਹੀਆਂ ਹਨ। ਇਸ ਕਰਕੇ ਵਿਦਿਆਰਥੀ ਅੰਤਿਮ ਮਿਤੀ ਤੋਂ ਪਹਿਲਾਂ ਪਹਿਲਾਂ ਫੀਸ ਭਰਨਾਂ ਯਕੀਨੀ ਬਣਾਉਣ। ਲੈਕਚਰ ਸ਼ੌਰਟ ਹੋਣ ਦੀ ਸੂਰਤ ਵਿੱਚ ਵਿਦਿਆਰਥੀ ਖੁਦ ਜਿੰਮੇਵਾਰ ਹੋਵੇਗਾ।

(ਨੋਟਿਸ ਮਿਤੀ 31/07/2021) ਕਾਲਜ ਦੇ ਸਮੂਹ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 02 ਅਗਸਤ, 2021 ਤੋਂ ਬੀ.ਏ./ਬੀ.ਕਾਮ ਸਮੈਸਟਰ 5 ਦੀਆਂ ਰੈਗੂਲਰ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਇਹ ਕਲਾਸਾਂ Blended Mode ਵਿੱਚ ਲਗਾਈਆਂ ਜਾਣਗੀਆਂ ।ਜਿਹੜੇ ਵਿਦਿਆਰਥੀਆਂ ਨੇ ਕੋਵਿਡ-19 ਵੈਕਸੀਸ਼ਨ ਦੀ ਘੱਟ ਤੋਂ ਘੱਟ ਇੱਕ ਡੋਜ਼ ਲਗਵਾ ਲਈ ਹੈ, ਉਹ ਵਿਦਿਆਰਥੀ ਕਾਲਜ ਆ ਕੇ ਕਲਾਸ ਲਗਾ ਸਕਦੇ ਹਨ। ਸਮੂਹ ਸੰਬੰਧਤ ਨੋਟ ਕਰਨ।

(ਨੋਟਿਸ ਮਿਤੀ 31/07/2021) ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂ.ਜੀ.ਸੀ ਵੱਲੋ ਕੌਮੀ ਸਿੱਖਿਆ ਨੀਤੀ, 2020 ਦੇ ਇੱਕ ਸਾਲ ਮੁਕੰਮਲ ਹੋਣ ਉਤੇ ਮਿਤੀ 02 ਅਗਸਤ 2021, 12:30 PM ਤੋ 2:30 PM ਵਜੇ ਤੱਕ Holistic & Multidisciplinary Education ਉੱਤੇ ਨੈਸ਼ਨਲ ਵੈਬੀਨਾਰ ਕਰਵਾਈਆ ਜਾ ਰਿਹਾ ਹੈ। ਇਸ ਨੈਸ਼ਨਲ ਵੈਬੀਨਾਰ ਵਿੱਚ ਹੇਠ ਦਿੱਤੇ ਲਿੰਕ ਰਾਹੀ ਸ਼ਮੂਲੀਅਤ ਕਰਨਾ ਯਕੀਨੀ ਬਣਾਈਆ ਜਾਵੇ:UGC YouTube Channel:: Click here to redirect to youtube channel

(ਨੋਟਿਸ ਮਿਤੀ 31/07/2021) ਪੀ.ਜੀ.ਡੀ.ਸੀ.ਏ./ ਐਮ.ਐਸਸੀ.(ਆਈ.ਟੀ) ਭਾਗ ਪਹਿਲਾ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2021-22 ਵਿੱਚ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਦਾਖਲੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਹ ਫਾਰਮ ਭਰਨ ਤੋਂ ਬਾਅਦ ਦਾਖਲੇ ਸ਼ੁਰੂ ਹੋਣ 'ਤੇ ਕਾਲਜ ਵੱਲੋਂ ਉਮੀਦਵਾਰ ਨੂੰ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਜਾਵੇਗੀ। (ਰਜਿਸ਼ਟਰੇਸਨ ਲਈ ਇੱਥੇ ਕਲਿਕ ਕਰੋ)

(ਨੋਟਿਸ ਮਿਤੀ 31/07/2021)ਬੀ.ਏ./ਬੀ.ਕਾਮ./ਬੀ.ਸੀ.ਏ ਭਾਗ ਪਹਿਲਾ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2021-22 ਵਿੱਚ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਦਾਖਲੇ ਲਈ ਆਰਜ਼ੀ ਤੌਰ 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਹ ਫਾਰਮ ਭਰਨ ਤੋਂ ਬਾਅਦ ਦਾਖਲੇ ਸ਼ੁਰੂ ਹੋਣ'ਤੇ ਕਾਲਜ ਵੱਲੋਂ ਉਮੀਦਵਾਰ ਨੂੰ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਜਾਵੇਗੀ। (ਰਜਿਸ਼ਟਰੇਸਨ ਲਈ ਇੱਥੇ ਕਲਿਕ ਕਰੋ)।

(ਨੋਟਿਸ ਮਿਤੀ 16/07/2021)ਕਾਲਜ ਦੇ ਸਮੂਹ ਵਿਦਆਰਥੀਆਂ ਨੂੰ ਡਾਇਰੈਕਟਰ ਸਿੱਖਿਆ ਵਿਭਾਗ (ਕਾ.) ਦੇ ਪੱਤਰ ਨੰ 7/104-2019 ਕਾ. ਐਜੂ(3) ਦੇ ਸੰਬੰਧ ਵਿੱਚ ਹਦਾਇਤ ਕੀਤੀ ਜਾਂਦੀ ਹੈ ਕਿ ਕਾਲਜ ਦੇ ਸਾਰੇ ਵਿਦਆਰਥੀਆਂ (ਜਿਹੜੇ ਵਿਿਦਆਰਥੀ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਹਨ) ਨੂੰ Covid-19 Vaccination ਕਰਵਾਉਣੀ ਜਰੂਰੀ ਹੈ। ਜਿਹੜੇ ਵਿਿਦਆਰਥੀ ਆਪਣੇ ਪੱਧਰ ਤੇ ਆਪਣੇ ਨੇੜੇ ਦੇ ਕਿਸੇ ਵੀ Covid-19 Vaccination ਕੈਂਪ ਵਿੱਚ ਟੀਕਾਕਰਣ ਕਰਵਾ ਸਕਦੇ ਹਨ। ਇਸ ਲਈ ਇੱਥੇ ਕਲਿਕ ਕਰਕੇ ਲੋੜੀਂਦੀ ਜਾਣਕਾਰੀ ਭਰੀ ਜਾਵੇ।

Main navigation
  • About Us
  • Our Vision, Mission and Objective
  • Principals Message
  • Time Table
  • Datesheet
  • Disclaimer
  • Privacy Policy

Downloads

  • Admission Related Forms

  • Self Declaration for SC Students
  • Self Declaration for Gen and others (except SC)
  • Gap Certificate
  • Single Girls Child Form
  • Subject Change Form

  • Examination/University Forms

  • Reevaluation Form
  • Form for Rechecking of answer sheet Pages
  • Confidential Result Form
  • Form for duplicate certificate
  • Examination Form for Special Chance
  • Applications Form for Transcript
  • Migration form inter College

  • University's Examination Online Service Portal

Click here to redirect to Examination Online Service Portal
This document was last modified on: 24-07-2021
Useful Links
  • Punjab Government
  • DPI (Colleges), Punjab
  • Aashirwad Scholarship
  • Panjab University, Chandigarh
  • Punjabi University, Patiala
  • Guru Nanak Dev Uni., Amritsar
  • UGC-Uni. Grants Commission
  • NAAC
  • INFLIBNET
Other Information
  • For any queries / guidelines candidates may drop us an e-Mail on help.gcamargarh@gmail.com
  • Candidates must mention their Applicant ID, OTP, Registered Name, Father's Name, Mother's Name, Date of Birth & Mobile No/E-Mail ID in their mails.
  • Best viewed with Mozilla Firefox 38+, Google Chrome 40+, Internet Explorer 9+
  • © Copyright 2018 - Government College, Amargarh, Punjab (INDIA). All rights reserved. www.online.gcamargarh.com
  • View our Privacy Policy, Disclaimer and Refund and Cancellation Policy
  • Anti-Corruption Helpline No.: 95012-00200

Powered by CuSofTech

Release V.4.824.711.3845