ਨੋਟੀਫਾਈਡ ਏਰੀਆ ਕਮੇਟੀ ਅਮਰਗੜ੍ਹ ਵਿਖੇ ਮਾਲੇਰਕੋਟਲਾ-ਨਾਭਾ ਰੋਡ 'ਤੇ ਸਥਿਤ ਸਰਕਾਰੀ ਕਾਲਜ ਅਮਰਗੜ੍ਹ ਦੀ ਸਥਾਪਨਾ ਪੰਜਾਬ ਸਰਕਾਰ ਦੇ ਹੁਕਮ ਨੰ: 1/203/2013-1 ਕੈਬਨਿਟ/3652, ਮਿਤੀ 14.08.2013 ਵਿਚ ਕੀਤੀ ਗਈ । ਪੇਂਡੂ ਇਲਾਕੇ ਦੀਆਂ ਵਿਦਿਅਕ ਲੋੜਾਂ ਦੀ ਪੂਰਤੀ ਲਈ ਆਰਟਸ, ਕਾਮਰਸ ਅਤੇ ਸਾਇੰਸ ਵਿਸ਼ਿਆਂ ਵਿੱਚ ਅੰਡਰ-ਗ੍ਰੈਜੂਏਟ ਕੋਰਸਾਂ ਲਈ ਖੂਬਸੂਰਤ ਇਮਾਰਤ ਦੀ ਉਸਾਰੀ ਮੁਕੰਮਲ ਹੈ ।
ਸੈਸ਼ਨ 2018-19 ਵਿਚ ਬੀ.ਏ. (ਭਾਗ ਪਹਿਲਾ, ਦੂਜਾ, ਤੀਜਾ) ਅਤੇ ਬੀ.ਕਾਮ (ਭਾਗ ਪਹਿਲਾ, ਦੂਜਾ, ਤੀਜਾ) ਵਿਚ ਦਾਖ਼ਲਾ ਕੀਤਾ ਜਾਵੇਗਾ ।
ਅਮਰਗੜ੍ਹ ਪੇਂਡੂ ਇਲਾਕਾ ਹੋਣ ਕਾਰਨ ਇੱਥੇ ਬੜੀ ਸ਼ਿੱਦਤ ਨਾਲ ਸਰਕਾਰੀ ਕਾਲਜ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਤਾਂ ਕਿ ਇੱਥੋਂ ਦੇ ਵਿਦਿਆਰਥੀਆਂ ਨੂੰ ਨਾਭਾ, ਮਾਲੇਰਕੋਟਲਾ, ਧੂਰੀ ਜਾਂ ਸੰਗਰੂਰ ਨਾ ਜਾਣਾ ਪਵੇ । ਇਹ ਕਾਲਜ ਕੋ-ਐਜੂਕੇਸ਼ਨਲ ਹੈ । ਇਸ ਇਲਾਕੇ ਦੀਆਂ ਲੜਕੀਆਂ ਲਈ ਤਾਂ ਇਹ ਵਰਦਾਨ ਹੈ ਜੋ ਨਿਸ਼ਚਤ ਤੌਰ 'ਤੇ ਲੜਕੀਆਂ ਵਿਚਲੇ ਵਿਦਿਅਕ ਪਿਛੜੇਪਨ ਨੂੰ ਦੂਰ ਕਰਨ ਵਿਚ ਮੀਲ ਪੱਥਰ ਸਾਬਤ ਹੋਵੇਗਾ ।
ਸਰਕਾਰੀ ਕਾਲਜ ਅਮਰਗੜ੍ਹ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਸਹਿਵਿਦਿਅਕ ਲੋੜਾਂ ਦੀ ਪੂਰਤੀ ਪ੍ਰਤੀ ਵਚਨਬੱਧ ਹੈ; ਜਿੱਥੇ ਵਿਦਿਆਰਥੀਆਂ ਦੀ ਚਰਿੱਤਰ ਉਸਾਰੀ, ਕੌਮੀ ਸੁਹਿਰਦ ਭਾਵਨਾ ਅਤੇ ਬਹੁ-ਪੱਖੀ ਵਿਕਾਸ ਲਈ ਪੂਰਾ ਯਤਨ ਕੀਤਾ ਜਾਵੇਗਾ । ਇਸ ਲਈ ਖੇਡਾਂ, ਸਭਿਆਚਾਰਕ ਸਰਗਰਮੀਆਂ ਅਤੇ ਐਨ.ਐਸ.ਐਸ. ਤੋਂ ਇਲਾਵਾ ਰੈਡ ਕਰਾਸ ਵਿੱਚ ਵੀ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ ।