ਨੋਟਿਸ ਬੋਰਡ

ਨੋਟਿਸ ਮਿਤੀ (05/2/2024) ਵਾਕ-ਇਨ-ਇੰਟਰਵਿਊ
ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.), ਸਰਕਾਰੀ ਕਾਲਜ, ਅਮਰਗੜ੍ਹ ਵੱਲੋਂ Mathematics ਦੀ 01 ਅਸਾਮੀ ਦੀ ਬਤੌਰ ਰਿਸੋਰਸ ਪਰਸਨ ਦੀ ਵਾਕ ਇਨ ਇੰਟਰਵਿਊ ਕਾਲਜ ਵਿਖੇ ਮਿਤੀ 07.02.2024ਨੂੰ ਸਵੇਰੇ 10 ਵਜੇ ਰੱਖੀ ਗਈ ਹੈ। ਆਸਾਮੀਆਂ ਲਈ ਵਿੱਦਿਅਕ ਯੋਗਤਾ ਯੂ.ਜੀ.ਸੀ./ਪੰਜਾਬੀ ਯੂਨਵਰਸਿਟੀ/ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ। ਉਮੀਦਵਾਰ ਨੂੰ ਕਾਲਜ HEIS ਨਿਯਮਾਂ/ਲੈਕਚਰ ਬੇਸਡ ਅਦਾਇਗੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣਾ ਬਾਇਓ ਡਾਟਾ ਅਤੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਲੋੜ ਅਨੁਸਾਰ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਇੰਟਰਵਿਊ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
 
ਸਹੀ/- ਚੇਅਰਪਰਸਨ-ਕਮ-ਪ੍ਰਿੰਸੀਪਲ,
ਐਚ.ਈ.ਆਈ.ਐਸ.,
ਸਰਕਾਰੀ ਕਾਲਜ, ਅਮਰਗੜ੍ਹ।
ਨੋਟਿਸ ਮਿਤੀ 26/01/2024 ਦਫਤਰ ਡਾਇਰੈਕਟਰ ਉਚੇਰੀ ਵਿਭਾਗ (ਕਾ.)ਪੰਜਾਬ ਵੱਲੋਂ ਪ੍ਰਿੰਸੀਪਲਜ ਗਰੁੱਪ ਵਿੱਚ ਪ੍ਰਾਪਤ ਵਟਸਐਪ ਸੰਦੇਸ਼ ਅਨੁਸਾਰ ਮਾਨਯੋਗ ਸਕੱਤਰ ਉਚੇਰੀ ਸਿੱਖਿਆ ਅਤੇ ਡਾਇਰੈਕਟੋਰੇਟ ਵੱਲੋਂ ਕਾਲਜਾਂ ਦੀਆਂ ਇੰਸਪੇਕਸ਼ਨ ਕੀਤੀਆਂ ਜਾ ਰਹੀਆਂ ਹਨ । ਇਸ ਲਈ ਮਿਤੀ 27-01-2024 ਨੂੰ ਕੀਤੀ ਗਈ ਸਥਾਨਕ (ਲੋਕਲ) ਛੁੱਟੀ ਰੱਦ ਕੀਤੀ ਜਾਂਦੀ ਹੈ । ਸਮੂਹ ਸਟਾਫ ਅਤੇ ਵਿਦਿਆਰਥੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 27-01-2024 ਨੂੰ ਕਾਲਜ ਆਮ ਦਿਨਾਂ ਵਾਂਗ ਖੁੱਲੇਗਾ। ਸਮੂਹ ਸਟਾਫ ਕਾਲਜ ਵਿੱਚ ਆਪਣੀ ਹਾਜਰੀ ਯਕੀਨੀ ਬਣਾਵੇਗਾ ।
ਮਿਤੀ 12-01-2024 ਨੂੰ ਕਾਲਜ  ਦਫਤਰ ਵਿੱਚ ਪੇਰੈਂਟ ਟੀਚਰ ਐਸੋਸੀਏਸ਼ਨ (ਪੀ.ਟੀ.ਏ.) ਦੀ ਇਕ ਮੀਟਿੰਗ ਰੱਖੀ ਗਈ ਹੈ। ਵਿਦਿਆਰਥੀਆਂ ਦੇ ਮਾਪਿਆ ਅਤੇ ਪੀ ਟੀ ਏੇ ਐਸੋਸੀਏਸ਼ਨ ਦੇ ਮੈਂਬਰ ਸਹਿਬਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਮੀਟਿੰਗ ਮਿਤੀ  12/01/2024 ਪ੍ਰਿੰਸੀਪਲ ਦਫ਼ਤਰ ਵਿਖੇ ਸਵੇਰੇ 11 ਵਜੇ ਹੋਵੇਗੀ। ਸਮੂਹ ਸੰਬੰਧਿਤ ਨੂੰ ਇਸ ਮੀਟਿੰਗ ਵਿੱਚ 
ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।
(ਨੋਟਿਸ ਮਿਤੀ 22/11/2023) ਸਾਰੇ ਵਿਦਿਆਰਥੀ ਆਪਣੇ ਯੂਨੀਵਰਸਿਟੀ ਪ੍ਰੀਖਿਆ ਫਾਰਮ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣ,ਇਸ ਵਿਚ ਆਪਣਾ ਨਾਮ,ਪਿਤਾ,ਮਾਤਾ ਦਾ ਨਾਮ ਆਦਿ, ਆਪਣੇ ਵਿਸ਼ੇ, ਪ੍ਰੈਕਟੀਕਲ ਆਦਿ ਚੰਗੀ ਤਰ੍ਹਾਂ ਚੈੱਕ ਕਰ ਲੈਣ, ਜੇਕਰ ਕੋਈ ਗ਼ਲਤੀ ਹੈ ਅੱਜ ਹੀ ਕਾਲਜ ਦਫ਼ਤਰ ਦੇ ਧਿਆਨ ਵਿੱਚ ਲਿਆਉਣ।ਇਸ ਤੋਂ ਬਾਅਦ ਹਰ ਪੱਖੋਂ ਵਿਦਿਆਰਥੀ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।

(ਨੋਟਿਸ ਮਿਤੀ 22/11/2023)  ਸਰਕਾਰੀ ਕਾਲਜ ਅਮਰਗੜ੍ਹ ਦੇ ਸਾਰੇ ਅੰਡਰ ਗ੍ਰੈਜੂਏਟ ਕੋਰਸਾਂ - ਭਾਗ ਦੂਜਾ (ਸਮੈਸਟਰ ਤੀਜਾ) ਦੇ ਵਿਦਿਆਰਥੀਆਂ ਲਈ 
 Environment & Road Safety Awareness 
 ਪੇਪਰ ਥੀਊਰੀ ਦਸੰਬਰ 2023 
ਯੂਨੀ. ਦੇ ਪੱਤਰ ਨੰ. 10704/ਸੀ.ਓ.ਈ. ਮਿਤੀ 15-11-2023 ਦੇ ਸੰਬੰਧ ਵਿੱਚ Qualifying ਪੇਪਰ ਕਾਲਜ ਦੇ ਰੈਗੂਲਰ ਵਿਦਿਆਰਥੀਆਂ ਦਾ ਆਪਣੇ ਪੱਧਰ ਤੇ ਕਰਵਾਉਣ ਲਈ ਕਿਹਾ ਗਿਆ ਹੈ। ਇਹ ਪੇਪਰ ਹੇਠ ਲਿਖੀ ਡੇਟਸ਼ੀਟ ਅਨੁਸਾਰ ਮਿਤੀ 29 ਨਵੰਬਰ 2023 ਨੂੰ ਕਰਵਾਇਆ ਜਾਣਾ ਹੈ। ਅੰਡਰ ਗ੍ਰੈਜੂਏਟ ਦੇ ਭਾਗ ਦੂਜਾ ਸਮੈਸਟਰ ਤੀਜੇ ਨਾਲ ਸੰਬੰਧਿਤ ਵਿਦਿਆਰਥੀ ਜਿਹਨਾਂ ਨੇ EVS ਦਾ ਪੇਪਰ ਯੂਨੀ, ਫਾਰਮ ਵਿੱਚ ਭਰਿਆ ਹੈ। ਉਹ ਵਿਦਿਆਰਥੀ ਇਹ ਪੇਪਰ ਦੇਣਗੇ। ਯੂਨੀ, ਸਿਲੇਬਸ ਅਨੁਸਾਰ EVS ਦਾ ਪੇਪਰ ਲਿਆ ਜਾਵੇਗਾ। ਇਸ ਸੰਬੰਧ ਵਿੱਚ ਆਪਣੇ ਸੰਬੰਧਿਤ ਪ੍ਰੋਫੈਸਰ ਸਾਹਿਬਾਨ ਨਾਲ ਆਪਣਾ ਤਾਲਮੇਲ ਕਰ ਸਕਦੇ ਹਨ।
 ਸਾਰੇ ਅੰਡਰ ਗ੍ਰੈਜੂਏਟ ਕੋਰਸਾਂ - ਸਮੈਸਟਰ ਤੀਜਾ ,ਵਾਤਾਵਰਣ ਅਤੇ ਸੜਕ ਸੁਰੱਖਿਆ ਜਾਗਰੂਕਤਾ ਮਿਤੀ 29-11-2023 
1. ਜਿਹਨਾਂ ਵਿਦਿਆਰਥੀਆਂ ਨੇ EVS ਦਾ ਵਿਸ਼ੇ ਆਪਣੇ ਪ੍ਰੀਖਿਆ ਫਾਰਮ ਵਿੱਚ ਨਹੀਂ ਭਰਿਆ ਹੈ, ਉਹ ਵਿਦਿਆਰਥੀ ਤੁਰੰਤ ਯੂਨੀ. ਜਾ ਕੇ ਆਪਣੇ ਪ੍ਰੀਖਿਆ ਫਾਰਮ ਵਿੱਚ ਤਰੁੱਟੀ ਦੂਰ ਕਰਵਾਉਣਗੇ ਅਤੇ ਬਣਦੀ ਤਰੁੱਟੀ ਫੀਸ ਯੂਨੀ. ਵਿੱਚ ਭਰਨਗੇ। ਇਸ ਵਿੱਚ ਕਾਲਜ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।
2. ਜਿਹੜੇ ਵਿਦਿਆਰਥੀਆਂ ਨੇ ਆਪਣੇ ਪ੍ਰੀਖਿਆ ਫਾਰਮ ਵਿੱਚ ਯੂਨੀ. ਨਿਯਮਾਂ ਅਨੁਸਾਰ EVS ਦਾ ਵਿਸ਼ਾ ਭਰਿਆ ਹੈ ਸਿਰਫ ਉਹੀ ਵਿਦਿਆਰਥੀ EVS ਦਾ ਪੇਪਰ ਦੇਣਗੇ।
3. ਕਾਲਜ ਦੇ ਅੰਡਰ ਗ੍ਰੈਜੂਏਟ ਸਾਰੀਆਂ ਕਲਾਸਾਂ ਦੇ ਭਾਗ ਦੂਜਾ ਸਮੈਸਟਰ ਤੀਜਾ ਦੇ ਸਾਰੇ ਵਿਦਿਆਰਥੀ ਪੇਪਰ ਵਾਲੇ ਦਿਨ ਆਪਣਾ ਕਾਲਜ ਦਾ ਆਈ. ਕਾਰਡ ਅਤੇ ਆਧਾਰ ਕਾਰਡ ਲੈ ਕੇ ਜ਼ਰੂਰ ਆਉਣ।
4. ਕਿਸੇ ਵੀ ਵਿਦਿਆਰਥੀ ਕੋਲ ਪ੍ਰੀਖਿਆ ਦੌਰਾਨ ਫੋਨ, ਕੋਈ ਵੀ ਵਾਧੂ ਕਾਗਜ਼ ਜਾਂ ਕੋਈ ਹੋਰ ਸਮੱਗਰੀ ਨਹੀਂ ਹੋਣਾ ਚਾਹੀਦਾ।
5. ਵਿਦਿਆਰਥੀ ਪ੍ਰੀਖਿਆ ਕੇਂਦਰ ਵਿੱਚ ਪੇਪਰ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਪਹੁੰਚਣ। ਜੇਕਰ ਵਿਦਿਆਰਥੀ ਕਿਸੇ ਕਾਰਨ ਪ੍ਰੀਖਿਆ ਵਿੱਚ ਲੈਟ ਹੋਣ ਕਾਰਨ ਗੈਰ-ਹਾਜ਼ਰ ਹੋ ਜਾਂਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਵਿਦਿਆਰਥੀ ਦੀ ਖੁਦ ਦੀ ਹੋਵੇਗੀ।
6. ਵਿਦਿਆਰਥੀ ਪ੍ਰੀਖਿਆ ਦੌਰਾਨ ਆਪਣੇ ਹਾਜ਼ਰੀ ਸੂਚੀ ਤੇ ਆਪਣਾ ਉੱਤਰਕਾਪੀ ਨੰਬਰ ਅਤੇ ਹਸਤਾਖਰ ਜ਼ਰੂਰ ਕਰਨ ਨਾ ਕਰਨ ਦੀ ਸੂਰਤ ਵਿੱਚ ਵਿਦਿਆਰਥੀ ਨੂੰ ਗੈਰ-ਹਾਜ਼ਰ ਸਮਝਿਆ ਜਾਵੇਗਾ। ਇਸ ਜਿੰਮੇਵਾਰੀ ਸੰਬੰਧਿਤ ਵਿਦਿਆਰਥੀ ਦੀ ਹੋਵੇਗੀ।
(ਨੋਟਿਸ ਮਿਤੀ 03/11/2023) ਵੋਟਰ ਸੂਚੀ ਨੂੰ ਦਰੁਸਤ ਕਰਨ ਲਈ 27 ਅਕਤੂਬਰ ਤੋਂ 9 ਦਸੰਬਰ ਤੱਕ ਇੱਕ ਖ਼ਾਸ ਮੁਹਿੰਮ ਚੱਲੇਗੀ, ਜਿਸਦੇ ਤਹਿਤ ਪੰਜਾਬ ਭਰ ਦੇ ਪੋਲਿੰਗ ਸਟੇਸ਼ਨਾਂ 'ਤੇ ਬੂਥ ਲੈਵਲ ਅਫ਼ਸਰਾਂ ਵੱਲੋਂ 04-05 ਨਵੰਬਰ 2023 ਅਤੇ 02-03 ਦਸੰਬਰ 2023 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਦੌਰਾਨ ਕੋਈ ਵੀ ਨਾਗਰਿਕ ਵੋਟ ਬਣਵਾਉਣ, ਵੋਟ ਕਟਵਾਉਣ ਜਾਂ ਵੋਟਰ ਵੇਰਵੇ 'ਚ ਸੋਧ ਕਰਵਾਉਣ ਲਈ ਇਹਨਾਂ ਕੈਂਪਾਂ ਵਿੱਚ ਜਾ ਸਕਦਾ ਹੈ। 

ਵੋਟ ਹੈ ਤੁਹਾਡਾ ਅਸਲ ਅਧਿਕਾਰ
ਵੋਟ ਜ਼ਰੂਰ ਬਣਵਾਓ ਇਸ ਵਾਰ

(ਨੋਟਿਸ ਮਿਤੀ 27/10/2023) ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਮਿਤੀ 28/10/2023 ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ ਦੇ ਸਬੰਧ ਵਿੱਚ ਕਾਲਜ ਵਿੱਚ ਛੁੱਟੀ ਰਹੇਗੀ
(ਨੋਟਿਸ ਮਿਤੀ 09/10/2023) ਵਾਕ-ਇਨ-ਇੰਟਰਵਿਊ
ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.), ਸਰਕਾਰੀ ਕਾਲਜ, ਅਮਰਗੜ੍ਹ ਵੱਲੋਂ ਕੰਪਿਊਟਰ ਸਾਇੰਸ ਦੀ 01 ਅਸਾਮੀ ਦੀ ਬਤੌਰ ਰਿਸੋਰਸ ਪਰਸਨ ਦੀ ਵਾਕ ਇਨ ਇੰਟਰਵਿਊ ਕਾਲਜ ਵਿਖੇ ਮਿਤੀ 13.10.2023 ਨੂੰ ਸਵੇਰੇ 10 ਵਜੇ ਰੱਖੀ ਗਈ ਹੈ। ਆਸਾਮੀਆਂ ਲਈ ਵਿੱਦਿਅਕ ਯੋਗਤਾ ਯੂ.ਜੀ.ਸੀ./ਪੰਜਾਬੀ ਯੂਨਵਰਸਿਟੀ/ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ। ਉਮੀਦਵਾਰ ਨੂੰ ਕਾਲਜ HEIS ਨਿਯਮਾਂ/ਲੈਕਚਰ ਬੇਸਡ ਅਦਾਇਗੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣਾ ਬਾਇਓ ਡਾਟਾ ਅਤੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਲੋੜ ਅਨੁਸਾਰ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਇੰਟਰਵਿਊ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
 
ਸਹੀ/- ਚੇਅਰਪਰਸਨ-ਕਮ-ਪ੍ਰਿੰਸੀਪਲ,
ਐਚ.ਈ.ਆਈ.ਐਸ.,
ਸਰਕਾਰੀ ਕਾਲਜ, ਅਮਰਗੜ੍ਹ।


(ਨੋਟਿਸ ਮਿਤੀ 04/09/2023ਕਾਲਜ ਦੇ ਸਮੂਹ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੇ ਵਿਦਿਆਰਥੀਆ ਨੇ ਆਪਣਾ ਕੋਈ ਵਿਸ਼ਾ ਬਦਲੀ ਕੀਤਾ ਹੈ ਉਹ ਵਿਸ਼ਾ ਬਦਲੀ ਫਾਰਮ ਮਿਤੀ 18-09-2023 ਤੱਕ ਡਾ. ਕਮਲਜੀਤ ਸਿੰਘ ਕੋਲ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ। ਅਣਗਿਹਲੀ ਦੀ ਸੂਰਤ ਵਿੱਚ ਵਿਦਿਆਰਥੀ ਖੁਦ ਜਿੰਮੇਵਾਰ ਹੋਵੇਗਾ।
(ਨੋਟਿਸ ਮਿਤੀ 04/09/2023  ਜਰੂਰੀ- ਨੋਟਿਸ :- ਕਾਲਜ ਦੇ ਅੰਡਰ -ਗ੍ਰੈਜੂਏਟ ਕੋਰਸਾਂ (ਐਂਟਰੀ ਪੁਆਇੰਟ) ਭਾਗ ਪਹਿਲਾ ਦੇ ਸਮੂਹ ਐਸ. ਸੀ. ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਲ 2023-2024 ਲਈ ਫਰੈਸ਼ ਵਿਦਿਆਰਥੀਆਂ ਨੂੰ Freeship Card ਜਾਰੀ ਕਰਨ ਲਈ ਅੰਬੇਦਕਰ ਪੋਰਟਲ ਖੋਲ ਦਿੱਤਾ ਗਿਆ ਹੈ ।ਇਸ ਲਈ ਕਾਲਜ ਦੇ ਅੰਡਰ ਗ੍ਰੈਜੂਏਟ ਕੋਰਸਾਂ ਦੇ (ਐਂਟਰੀ ਪੁਆਇੰਟ) ਭਾਗ ਪਹਿਲਾ ਦੇ ਸਮੂਹ ਐਸ. ਸੀ. ਵਿਦਿਆਰਥੀ ਆਪਣਾ Freeship Card ਅੰਬੇਦਕਰ ਪੋਰਟਲ ਤੇ ਅਪਲਾਈ ਕਰ ਦੇਣ ਇਸ ਤੋਂ ਬਿਨਾਂ ਵਿਦਿਆਰਥੀ ਦਾ ਸਕਾਲਰਸ਼ਿਪ ਦਾ ਫਾਰਮ ਨਹੀ ਭਰਿਆ ਜਾਵੇਗਾ । ਵਿਦਿਆਰਥੀ ਆਪਣੇ ਪਿਛਲੇ ਸਾਲ ਵਾਲੇ ਅਪਲਾਈ ਕੀਤੇ ਸਕਾਲਰਸ਼ਿਪ ਫਾਰਮ ਦੇ ਆਈ.ਡੀ. ਅਤੇ ਪਾਸਵਰਡ ਦੁਆਰਾ ਹੀ Freship Card ਅਪਲਾਈ ਕਰਨਗੇ ।

Freeship Card ਅਪਲਾਈ ਕਰਨ ਲਈ ਹੇਠ ਲਿਖੇ ਦਸਤਾਵੇਜ ਪੋਰਟਲ ਤੇ ਅਪਲੋਡ ਕਰਨੇ ਜਰੂਰੀ ਹਨ।

1. ਆਮਦਨ ਦਾ ਸਰਟੀਫਿਕੇਟ

2. ਜਾਤੀ ਦਾ ਸਰਟੀਫਿਕੇਟ

3. ਪਿਛਲੀ ਕਲਾਸ ਦਾ ਸਰਟੀਫਿਕੇਟ

ਨੋਟ:- ਵਿਦਿਆਰਥੀ ਆਪਣਾ Freeship Card ਅਪਲਾਈ ਕਰਨ ਸਮੇਂ ਆਪਣੇ ਕੋਰਸ ਦਾ ਨਾਮ ਧਿਆਨ ਨਾਲ ਭਰਨ ਕਿਉਂਕਿ ਕੋਰਸ ਦੇ ਨਾਮ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕਦਾ 

 ਨੋਟਿਸ ਮਿਤੀ 29/08/2023 ਸਮੂਹ ਟੀਚਿੰਗ –ਨਾਨ ਟੀਚਿੰਗ ਦਰਜਾ ਚਾਰ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 30-08-2023 ਦਿਨ ਬੁੱਧਵਾਰ ਨੂੰ ਰੱਖੜੀ ਦਾ ਤਿਉਹਾਰ ਹੋਣ ਕਰਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਲਜ ਸਵੇਰੇ 11 ਵਜੇ ਲੱਗੇਗਾ ।ਦਫ਼ਤਰ ਪ੍ਰਿੰਸੀਪਲ ਸਰਕਾਰੀ ਕਾਲਜ, ਅਮਰਗੜ੍ਹ / ਵਿਜਟਿੰਗ ਰਿਸੋਰਸ ਪਰਸਨ ਲਈ ਇਸ਼ਤਿਹਾਰ


Email id.gcamargarh13@gmail.com


ਸ਼ੈਸਨ 2023-2024 ਲਈ ਸਰਕਾਰੀ ਕਾਲਜ ਅਮਰਗੜ੍ਹ ਵਿੱਚ ਕਾਮਰਸ ਵਿਸ਼ੇ ਨੂੰ ਪੜਾਉਣ ਲਈ ਇੱਕ ਵਿਜਟਿੰਗ ਰਿਸੋਰਸ ਪਰਸਨ ਦੀ ਲੋੜ ਹੈ। ਉਚੇਰੀ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਿਸੇ ਕਾਲਜ ਜਾਂ ਵਿਦਿਅਕ ਸੰਸਥਾ ਵਿੱਚੋਂ ਰਿਟਾਇਰਡ ਚਾਹਵਾਨ ਪ੍ਰੋਫੈਸਰ ਸਾਹਿਬਾਨ ਆਪਣੀ ਅਰਜੀ ਕਾਲਜ ਨੂੰ ਮਿਤੀ 05-09-2023 ਤੱਕ ਭੇਜ ਸਕਦੇ ਹਨ । ਮਾਣਭੱਤਾ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਵੇਗਾ।


ਪ੍ਰਿੰਸੀਪਲ


ਸਰਕਾਰੀ ਕਾਲਜ,ਅਮਰਗੜ੍ਹ

ਵਾਕ-ਇਨ-ਇੰਟਰਵਿਊ

ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.), ਸਰਕਾਰੀ ਕਾਲਜ, ਅਮਰਗੜ੍ਹ ਵੱਲੋਂ ਕੰਪਿਊਟਰ ਸਾਇੰਸ ਦੀਆਂ 02 ਅਸਾਮੀਆਂ ਦੀ ਬਤੌਰ ਰਿਸੋਰਸ ਪਰਸਨ ਦੀ ਵਾਕ ਇਨ ਇੰਟਰਵਿਊ ਕਾਲਜ ਵਿਖੇ ਮਿਤੀ 04.08.2023 ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਆਸਾਮੀਆਂ ਲਈ ਵਿੱਦਿਅਕ ਯੋਗਤਾ ਯੂ.ਜੀ.ਸੀ./ਪੰਜਾਬੀ ਯੂਨਵਰਸਿਟੀ/ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ। ਉਮੀਦਵਾਰ ਨੂੰ ਕਾਲਜ HEIS ਨਿਯਮਾਂ/ਲੈਕਚਰ ਬੇਸਡ ਅਦਾਇਗੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣਾ ਬਾਇਓ ਡਾਟਾ ਅਤੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਲੋੜ ਅਨੁਸਾਰ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਇੰਟਰਵਿਊ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

(ਨੋਟਿਸ ਮਿਤੀ 26/07/2023)  ਕਾਲਜ ਦੇ ਭਾਗ ਪਹਿਲਾ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 01/08/2023 ਨੂੰ ਕਾਲਜ ਆਡੀਟੋਰੀਅਮ ਵਿਖੇ ਸਵੇਰੇ 10:30 ਵਜੇ  ਇੰਡਕਸ਼ਨ ਪ੍ਰੋਗਰਾਮ ਅਤੇ Workshop on Gender Sensitisationਕਰਵਾਈ ਜਾਣੀ ਹੈ ਇਸ ਪ੍ਰੋਗਰਾਮ ਵਿੱਚ ਸਮੂਹ ਅਧਿਆਪਕ ਸਹਿਬਾਨ ਅਤੇ ਭਾਗ ਪਹਿਲਾ ਦੇ ਸਮੂਹ ਵਿਦਿਆਰਥੀ ਆਪਣੀ ਹਾਜ਼ਰੀ ਯਕੀਨੀ ਬਣਾਉਣਗੇ।

ਵਾਕ-ਇਨ-ਇੰਟਰਵਿਊ

ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ (ਐਚ.ਈ.ਆਈ.ਐਸ.), ਸਰਕਾਰੀ ਕਾਲਜ, ਅਮਰਗੜ੍ਹ ਵੱਲੋਂ ਕੰਪਿਊਟਰ ਸਾਇੰਸ ਦੀਆਂ 02 ਅਸਾਮੀਆਂ ਦੀ ਬਤੌਰ ਰਿਸੋਰਸ ਪਰਸਨ ਦੀ ਵਾਕ ਇਨ ਇੰਟਰਵਿਊ ਕਾਲਜ ਵਿਖੇ ਮਿਤੀ 02.08.2023 ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਆਸਾਮੀਆਂ ਲਈ ਵਿੱਦਿਅਕ ਯੋਗਤਾ ਯੂ.ਜੀ.ਸੀ./ਪੰਜਾਬੀ ਯੂਨਵਰਸਿਟੀ/ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ। ਉਮੀਦਵਾਰ ਨੂੰ ਕਾਲਜ HEIS ਨਿਯਮਾਂ/ਲੈਕਚਰ ਬੇਸਡ ਅਦਾਇਗੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣਾ ਬਾਇਓ ਡਾਟਾ ਅਤੇ ਅਸਲ ਦਸਤਾਵੇਜ ਨਾਲ ਲੈ ਕੇ ਆਉਣ। ਲੋੜ ਅਨੁਸਾਰ ਆਸਾਮੀਆਂ ਦੀ ਗਿਣਤੀ ਵਧਾਈ ਜਾਂ ਘਟਾਈ ਜਾ ਸਕਦੀ ਹੈ। ਇੰਟਰਵਿਊ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।